ਅਸ਼ੋਕ ਵਰਮਾ
ਮਾਨਸਾ 15 ਫਰਵਰੀ 2020 - ਬਠਿੰਡਾ ਰੈਡੋਨਰਜ਼ ਸਾਇਕਲ ਕਲੱਬ ਵੱਲੋਂ 8 ਫਰਵਰੀ ਨੂੰ ਕਰਵਾਈ ਗਈ 1000 ਕਿਲੋਮੀਟਰ ਰਾਈਡ ਵਿੱਚ ਇਕੋ ਵੀਲਰਜ਼ ਸਾਇਕਲ ਕਲੱਬ ਮਾਨਸਾ ਦੇ ਤਿੰਨ ਮੈਂਬਰ ਸਵੀ ਚਹਿਲ, ਜਸਵਿੰਦਰ ਬਿੱਲਾ ਅਤੇ ਗੁਰਿੰਦਰ ਸਰਾਂ (ਤਲਾਬ ਵਾਲਾ) ਨੇ ਹਿੱਸਾ ਲਿਆ। ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਨੇ ਦੱਸਿਆ ਕਿ ਇਹ ਰਾਈਡ ਬਠਿੰਡ ਤੋਂ ਸ਼ੁਰੂ ਹੋ ਕੇ ਹਨੂੰਮਾਨਗੜ੍ਹ ਵਿੱਚ ਦੀ ਹੁੰਦੀ ਹੋਈ ਸਰਦਾਰ ਸ਼ਹਿਰ, ਤੋਂ ਜੈਪੁਰ ਅਤੇ ਜੈਪੁਰ ਤੋਂ ਵਾਪਸ ਹਿਸਾਰ ਹੁੰਦੀ ਹੋਈ ਬਠਿੰਡਾ ਆ ਕੇ ਸਮਾਪਤ ਹੋਈ। ਇਸ ਰਾਈਡ ਵਿੱਚ ਪੰਜਾਬ ਦੇ ਨਾਲ ਨਾਲ ਕਈ ਹੋਰ ਸੂਬਿਆਂ ਵਿੱਚੋਂ ਵੀ ਰਾਈਡਰ ਸ਼ਾਮਲ ਹੋਏ।
ਇਹਨਾਂ ਨੌਜਵਾਨਾਂ ਨੇ ਆਪਣੀ ਸਿਹਤ ਦੇ ਨਾਲ-ਨਾਲ ਨਸ਼ਿਆਂ ਤੋਂ ਵੀ ਦੂਰ ਰਹਿਣ ਦਾ ਸੁਨੇਹਾ ਦਿੱਤਾ। ਹੱਡੀਆਂ ਅਤੇ ਜੋੜਾਂ ਦੇ ਮਾਹਿਰ ਤੇ ਸਿਵਲ ਹਸਪਤਾਲ ਬਠਿੰਡਾ ਦੇ ਸਾਬਕਾ ਮੈਡੀਕਲ ਅਫਸਰ ਡਾ. ਮਨਮੋਹਣ ਸਿੰਘ ਦਿਓਣ ਦਾ ਕਹਿਣਾ ਸੀ ਕਿ ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਨੇ ਆਮ ਲੋਕਾਂ ਨੂੰ ਸਾਈਕਲ ਨਾਲ ਜੋੜਿਆ ਹੈ ਅਤੇ ਇਹ ਲੋਕ ਪਹਿਲ ਦੇ ਅਧਾਰ ਤੇ ਸਾਈਕਲ ਚਲਾ ਰਹੇ ਹਨ। ਉਨਾਂ ਕਿਹਾ ਕਿ ਸਾਈਕਲ ਚਲਾਉਣ ਵਾਲੇ ਵਿਅਕਤੀ ਦੇ ਗੋਡਿਆਂ ’ਚ ਕਦੇ ਵੀ ਨੁਕਸ ਨਹੀਂ ਪੈਂਦਾ ਹੈ। ਉਨਾਂ ਆਖਿਆ ਜੋ ਹੁਣ ਤਾਂ ਹਰ ਵਰਗ ਦੇ ਲੋਕ ਆਪਣੇ ਬੱਚਿਆਂ ਨੂੰ ਆਧੁਨਿਕ ਕਿਸਮ ਦੇ ਸਾਈਕਲ ਖਰੀਦ ਕੇ ਦਿੱਤੇ ਹਨ ਜਿਸ ਨਾਲ ਉਨਾਂ ਦੀ ਤੰਦਰੁਸਤੀ ਬਣੀ ਰਹਿੰਦੀ ਹੈ।