ਪੰਜਾਬ 'ਚ ਸਿੱਖਿਆ ਬਲਾਕਾਂ ਦਾ ਹੋਵੇਗਾ ਪੁਨਰਗਠਨ, ਮੀਟਿੰਗਾਂ ਰੱਖੀਆਂ
ਚੰਡੀਗੜ੍ਹ, 15 ਫਰਵਰੀ, 2020 : ਪੰਜਾਬ ਵਿਚ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਬਲਾਕਾਂ ਦਾ ਪੁਨਰਗਠਨ ਕੀਤੇ ਜਾਣ ਦੀ ਪ੍ਰਕਿਰਿਆ ਆਰੰਭੀ ਗਈ ਹੈ ਜਿਸ ਤਹਿਤ ਵੱਖ ਵੱਖ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਤੈਅ ਕਰ ਦਿੱਤੀਆਂ ਗਈਆਂ ਹਨ।
ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਜਾਰੀ ਪੱਤਰ ਮੁਤਾਬਕ ਵੱਖ ਵੱਖ ਜ਼ਿਲ੍ਹਿਆਂ ਵਿਚ ਸਕੂਲਾਂ ਦੀ ਬਲਾਕ ਵੰਡ ਨੂੰ ਸ਼ਿਫਟ ਕੀਤੇ ਜਾਣਾ ਹੈ ਜਿਸ ਵਾਸਤੇ ਤਿੰਨ ਮੀਟਿੰਗਾਂ ਰੱਖੀਆਂ ਗਈਆਂ ਹਨ। ਜਾਰੀ ਸੂਚੀ ਮੁਤਾਬਕ 17 ਫਰਵਰੀ ਨੂੰ ਪਟਿਆਲਾ, ਲੁਧਿਆਣਾ, ਐਸ ਏ ਐਸ ਨਗਰ, ਰੋਪੜ, ਮਾਨਸਾ, ਸੰਗਰੂਰ ਅਤੇ ਫਤਹਿਗੜ੍ਹ ਸਾਹਿਬ ਦੀ ਮੀਟਿੰਗ ਹੋਵੇਗੀ। 18 ਫਰਵਰੀ ਨੂੰ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਤਰਨਤਾਰਨ ਜ਼ਿਲ੍ਹੇ ਦੀ ਮੀਟਿੰਗ ਹੋਵੇਗੀ ਜਦਕਿ ਤੀਜੇ ਦਿਨ 19 ਫਰਵਰੀ ਨੂੰ ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਬਰਨਾਲਾ ਜ਼ਿਲ੍ਹੇ ਦੀ ਮੀਟਿੰਗ ਹੋਵੇਗੀ।