← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 15 ਫਰਵਰੀ 2020 - ਇੱਥੋਂ ਲਗਭੱਗ 14 ਕਿਲੋਮੀਟਰ ਦੂਰ ਪਿੰਡ ਆਲੋਵਾਲ ਦੀ ਭਾਖੜਾ ਨਹਿਰ ਦੀ ਪਟੜੀ 'ਤੇ ਅੱਜ ਬਾਅਦ ਦੁਪਹਿਰ ਇਕ ਕਾਰ ਬੇਕਾਬੂ ਹੋ ਕੇ ਭਾਖੜਾ ਨਹਿਰ ਚ ਗਿਰ ਗਈ। ਜਿਸ ਨਾਲ ਭਰਾ ਤੇ ਭੈਣ ਪਾਣੀ ਵਿੱਚ ਡੁੱਬ ਗਏ ਜਦਕਿ ਫੌਜੀ ਜਵਾਨ ਤੈਰ ਕੇ ਨਹਿਰ 'ਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ। ਕਾਰ ਵਿੱਚ ਸਵਾਰ ਤਿੰਨ ਲੋਕਾਂ ਚੋਂ ਇੱਕ ਵਿਅਕਤੀ ਤਾਂ ਤੈਰ ਕੇ ਨਹਿਰ ਚੋ ਬਾਹਰ ਆ ਗਿਆ ਜਦ ਕਿ ਇੱਕ ਔਰਤ ਸਮੇਤ ਦੋ ਲੋਕ ਪਾਣੀ ਦੇ ਤੇਜ਼ ਬਹਾਅ 'ਚ ਰੁੜ ਗਏ। ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਆਪਣੀ ਜਾਨ ਬਚਾ ਕੇ ਨਹਿਰ ਚੋਂ ਬਾਹਰ ਨਿਕਲੇ ਫੌਜ ਦੇ ਜਵਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾ ਸੀ ਜਦ ਕਿ ਉਸਦੀ ਭੂਆ ਗੀਤਾ ਦੇਵੀ ਪਤਨੀ ਰਾਮ ਦਿਆਲ ਵਾਸੀ ਬੱਦੀ ਹਿਮਾਚਲ ਪ੍ਰਦੇਸ਼ ਉਸਦੇ ਨਾਲ ਬੈਠੀ ਤੇ ਉਸਦੇ ਪਿਤਾ ਹਰਬੰਸ ਸਿੰਘ ਕਾਰ ਦੀ ਪਿਛਲੀ ਸੀਟ ਤੇ ਬੇਠੇ ਸਨ। ਕਾਰ ਇਕਦਮ ਬੇਕਾਬੂ ਹੋ ਗਈ 'ਤੇ ਨਹਿਰ 'ਚ ਜਾ ਡਿੱਗੀ। ਫੌਜੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਡੁੱਬਣ ਦੇ ਸਮੇ ਉਸਦੀ ਖਿੜਕੀ ਦਾ ਸ਼ੀਸ਼ਾ ਖੁੱਲ੍ਹਾ ਸੀ ਜਿਸ ਦੇ ਕਾਰਨ ਉਹ ਬਾਹਰ ਨਿਕਲ ਆਇਆ ਤੇ ਉਸਨੇ ਆਪਣੀ ਭੂਆ ਗੀਤਾ ਦੇਵੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਿਹਾ ਕਿ ਪਹਿਲਾ ਉਹ ਉਸਦੇ ਭਰਾ ਨੂੰ ਬਾਹਰ ਕੱਢੇ। ਇਸ ਦੌਰਾਨ ਕਾਰ ਪਾਣੀ ਦੇ ਪੂਰੀ ਤਰਾ ਨਾਲ ਡੁੱਬ ਗਈ 'ਤੇ ਉਹ ਦੋਵਾਂ 'ਚੋਂ ਕਿਸੇ ਨੂੰ ਬਾਹਰ ਨਾਂ ਕੱਢ ਸਕਿਆ। ਉੱਧਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮੱਦਦ ਨਾਲ ਕਾਰ ਤੇ ਪਾਣੀ 'ਚ ਲਾਪਤਾ ਹੋਏ ਭੈਣ ਭਰਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Total Responses : 930