ਲੁਧਿਆਣਾ, 15 ਫਰਵਰੀ 2020 - ਪੰਜਾਬ ਸਿਵਲ ਸੇਵਾਵਾਂ (ਜੁਡੀਸ਼ੀਅਲ) ਪ੍ਰੀਖਿਆ ਦੇ ਨਤੀਜਿਆਂ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਗਿਆ। ਇਨ੍ਹਾਂ ਨਤੀਜਿਆਂ 'ਚ ਲੁਧਿਆਣਾ ਦੀ ਸ਼ਿਵਾਨੀ ਗਰਗ ਨੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਸਿਵਲ ਸਰਵਿਸਿਜ਼ (ਨਿਆਂਪਾਲਿਕਾ) ਦੀ ਪ੍ਰੀਖਿਆ ਵਿੱਚ ਸ਼ਿਵਾਨੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਟੌਪਰ ਸ਼ਿਵਾਨੀ ਗਰਗ ਦੇ ਪਿਤਾ ਕ੍ਰਿਸ਼ਨਲਾਲ ਬਿਜ਼ਨਸਮੈਨ ਹਨ। ਸ਼ਿਵਾਨੀ ਨੇ ਪਟਿਆਲੇ ਤੋਂ ਲਾਅ ਕਰਨ ਤੋਂ ਬਾਅਦ ਇਸ ਪ੍ਰੀਖਿਆ ਦੀ ਤਿਆਰੀ ਕਰ ਲਈ ਸੀ।
ਪੰਜਾਬ ਸਿਵਲ ਸੇਵਾਵਾਂ (ਜੁਡੀਸ਼ੀਅਲ) ਪ੍ਰੀਖਿਆ ਦੇ ਨਤੀਜਿਆਂ ਖਰੜ ਦੇ ਸੰਗਮ ਕੌਸ਼ਲ ਨੇ ਦੂਜਾ ਅਤੇ ਜਦੋਂ ਕਿ ਸਮਰਾਲਾ ਦੀ ਹਰਲੀਨ ਕੌਰ ਦਾ ਤੀਜੇ ਸਥਾਨ 'ਤੇ ਰਹੀ। ਇਨ੍ਹਾਂ ਤੋਂ ਬਿਨਾਂ ਲੁਧਿਆਣਾ ਦੀ ਮਨਦੀਪ ਕੌਰ ਨੇ 7 ਵਾਂ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸਾਬਕਾ ਮੇਅਰ ਐਚਐਸ ਗੋਹਲਵੜੀਆ ਦੀ ਧੀ ਖੁਸ਼ਦੀਪ ਕੌਰ (ਓਬੀਸੀ ਸ਼੍ਰੇਣੀ ਵਿੱਚ ਤੀਜਾ) ਅਤੇ ਜਗਰਾਉਂ ਦੀ ਚਰਨਪ੍ਰੀਤ ਕੌਰ ਨੇ ਵੀ (ਓਬੀਸੀ ਸ਼੍ਰੇਣੀ ਵਿੱਚ) 9 ਵਾਂ ਸਥਾਨ ਪ੍ਰਾਪਤ ਕੀਤਾ ਹੈ। 75 ਸੀਟਾਂ ਲਈ ਹੋਈ ਪ੍ਰੀਖਿਆ ਵਿੱਚ 830 ਵਿਦਿਆਰਥੀਆਂ ਨੂੰ ਮੁੱਖ ਪ੍ਰੀਖਿਆ ਲਈ ਚੁਣਿਆ ਗਿਆ ਸੀ।