ਹਰੀਸ਼ ਕਾਲੜਾ
- ਪਗੜੀ ਸੰਭਾਲ ਜੱਟਾ ਪਗੱੜੀ ਸੰਭਾਲ ਮੁਹਿੰਮ 23 ਮਾਰਚ ਤੋਂ
ਰੂਪਨਗਰ, 16 ਫਰਵਰੀ 2020 - ਆਮ ਆਦਮੀ ਪਾਰਟੀ(ਆਪ) ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਜਿੱਤ ਦਾ ਪੰਜਾਬ ਦੀ ਰਾਜਨੀਤੀ 'ਤੇ ਕੋਈ ਅਸਰ ਨਹੀਂ ਪਵੇਗਾ। ਇਹ ਪ੍ਰਗਟਾਵਾ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇਥੇ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਚ ਲੋਕਾਂ ਨੂੰ ਸਬਜਬਾਗ ਵਿਖਾਉਣ ਅਤੇ ਛੋਟੀ ਗੱਲ ਨੂੰ ਵੱਡਾਂ ਬਣਾ ਕੇ ਪੇਸ਼ ਕਰਨ ਦੀ ਕਲਾ ਪੰਜਾਬ ਵਿੱਚ ਨਹੀਂ ਚੱਲ ਸਕਦੀ ਕਿਉਂਕਿ ਪੰਜਾਬ ਲੰਮੇ ਸੰਘਰਸ਼ ਤੋਂ ਨਿਕਲਿਆਂ ਸੂਬਾ ਹੈ। ਇੱਥੇ ਲੋਕ ਵਕਤੀ ਦਿਖਾਵਿਆਂ 'ਤੇ ਵੋਟਾਂ ਨਹੀਂ ਪਾਉਂਦੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 'ਆਪ' ਦੀ ਜਿੱਤ ਦਾ ਕਾਰਨ ਕਾਂਗਰਸ ਦਾ ਪੂਰੀ ਤਰਾਂ ਨਾਲ 'ਆਪ' ਨਾਲ ਮਿਲ ਜਾਣਾ ਅਤੇ ਭਾਜਪਾ ਵੱਲੋਂ ਚੋਣਾਂ ਦੌਰਾਨ ਸਥਾਨਕ ਮੁੱਦਿਆਂ ਦੀ ਬਜਾਏ ਕੌਮੀ ਮੁੱਦੇ ਉਭਾਰਨਾ ਹੈ। ਉਨਾਂ ਕਿਹਾ ਕਿ 9 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਕਾਨਫਰੰਸ਼ ਕੀਤੀ ਜਾਵੇਗੀ।
ਉਨ੍ਹਾਂ ਦੱਸਿਆਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨੀ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਲਈ ਪਗੜੀ ਜੱਟਾ ਪਗੱੜੀ ਸੰਭਾਲ ਮੁਹਿੰਮ ਤਹਿਤ ਕਿਸਾਨ ਲਹਿਰ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਮੰਤਵ ਲਈ 23 ਮਾਰਚ ਨੂੰ ਨਵਾਂਸ਼ਹਿਰ ਵਿਖੇ ਸ਼ਹੀਦ ਭੱਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਇੱਕ ਕਾਨਫਰੰਸ ਕੀਤੀ ਜਾਵੇਗੀ।
ਭਾਜਪਾ ਆਗੂ ਮਦਨ ਮੋਹਨ ਮਿੱਤਲ ਵੱਲੋਂ ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਲਈ 59 ਸੀਟਾਂ ਦੀ ਮੰਗ ਕਰਨ ਸਬੰਧੀ ਪੁੱਛੇ ਜਾਣ 'ਤੇ ਚੰਦੂਮਾਜਰਾ ਨੇ ਇਹ ਬਿਨਾ ਪਾਣੀ ਤੋਂ ਮੌਜੇ ਖੋਲ੍ਹਣ ਦੀ ਗੱਲ ਹੈ ਕਿਉਂਕਿ ਅਜੇ ਵਿਧਾਨ ਸਭਾ ਚੋਣਾਂ ਦੋ ਸਾਲ ਦੂਰ ਹਨ ਅਤੇ ਅਕਾਲੀ-ਭਾਜਪਾ ਗਠਜੋੜ ਵੱਲੋਂ ਸੀਟਾਂ ਦਾ ਫੈਸਲਾ ਚੋਣਾਂ ਸਮੇਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕਰਨ ਅਤੇ ਕਾਂਗਰਸ ਸਰਕਾਰ ਨੂੰ ਲਾਂਭੇ ਕਰਨ ਦਾ ਹੈ।
ਉਨ੍ਹਾਂ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਵਿਖੇ ਸਕੂਲੀ ਵੈਨ ਵਿੱਚ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਹੋਈ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਲਈ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ,ਪੁਲੀਸ ਤੇ ਸਿਵਲ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ।
ਇਸ ਮੌਕੇ ਤੇ ਪੰਚਾਇਤ ਸਮਿਤੀ ਰੂਪਨਗਰ ਦੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਮਾਵੀ,ਸਰਪੰਚ ਬਿੱਟੂ ਬਾਜਵਾ,ਸੁਰਿੰਦਰ ਸਿੰਘ,ਹਰਜੀਤ ਸਿੰਘ ਹਵੇਲੀ,ਹਰਦੇਵ ਸਿੰਘ ਆਦਿ ਵੀ ਮੌਜੂਦ ਸਨ।