ਸੈਕਰਡ ਹਾਰਟ ਸੀਨੀਅਰ ਸੈਂਕਡਰੀ ਸਕੂਲ ਜਲਾਲਪੁਰ ਵਿਖੇ ਆਯੋਜਿਤ ਸਮਾਰੋਹ ਦਾ ਦ੍ਰਿਸ਼।
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ, 15 ਫਰਵਰੀ : ਸੈਕਰਡ ਹਾਰਟ ਸੀਨੀਅਰ ਸਕੈਂਡਰੀ ਸਕੂਲ ਜਲਾਲਪੁਰ ਮੰਡੀ ਗੋਬਿੰਦਗੜ੍ਹ ਵਿਚ ਗਿਆਰ੍ਹਵੀਂ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਮਹਿਫ਼ਲ-ਏ-ਰੁਖ਼ਸਤ ਦਿੱਤੀ ਗਈ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਹੈਡਮਿਸਟਰਸ ਸ੍ਰੀਮਤੀ ਦਿਵਿਆ ਮਹਿਤਾ ਨੇ ਕੀਤੀ, ਸਮਾਗਮ ਦਾ ਆਗਾਜ਼ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਜੇ. ਪੀ. ਐੱਸ. ਜੌਲੀ ਅਤੇ ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਕੌਰ ਜੌਲੀ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਸਮਾਗਮ ਦੀ ਸ਼ੁਰੂਆਤ ਸ਼ਬਦ ਗਇਨ ਕਰਕੇ ਕੀਤੀ ਗਈ ਇਸ ਸਮੇਂ ਦੌਰਾਨ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਗੀਤ-ਸੰਗੀਤ ਅਤੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਇਸ ਮੌਕੇ ਉੱਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਅਤੇ ਅਧਿਆਪਕਾਂ ਨੂੰ ਯਾਦ ਕੀਤਾ ਆਪਣੀਆਂ ਵਿੱਦਿਅਕ ਅਤੇ ਕਲਾਤਮਿਕ ਪ੍ਰਾਪਤੀਆਂ ਲਈ ਅਤੇ ਸੁਚੱਜੇ ਮਾਰਗ ਦਰਸ਼ਨ ਲਈ ਅਧਿਆਪਕਾਂ ਦਾ ਧੰਨਵਾਦ ਕੀਤਾ
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਜੇ. ਪੀ. ਐੱਸ. ਜੌਲੀ ਨੇ ਆਪਣੇ ਅਨਮੋਲ ਵਿਚਾਰ ਪ੍ਰਗਟ ਕੀਤੇ ਵਿਦਿਆਰਥੀਆਂ ਨੂੰ ਇਕ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਅਤੇ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਲਈ ਸਹੀ ਮਾਰਗ ਦਰਸ਼ਨ ਅਪਣਾਉਣ ਲਈ ਕਿਹਾਸਮਰਪ੍ਰਤਾਪ ਸਿੰਘ ਨੂੰ ਮਿਸਟਰ ਫੇਅਰਵੈੱਲ ਘੋਸ਼ਿਤ ਕੀਤਾ ਗਿਆ ਜਦਕਿ ਮਿਸ ਫੇਅਰਵੈੱਲ ਦਾ ਅਵਾਰਡ ਸਿਮਰਨਜੀਤ ਕੌਰ ਨੂੰ ਦਿੱਤਾ ਗਿਆ ਮਿਸਟਰ ਸੈਕਰਡ ਹਾਰਟੀਅਨ ਰਮਨਜੀਤ ਸਿੰਘ ਅਤੇ ਮਿਸ ਸੈਕਰਡ ਹਾਰਟੀਅਨ ਅਯੂਸ਼ੀ ਠਾਕੁਰ ਨੂੰ ਚੁਣਿਆ ਗਿਆ !