← ਪਿਛੇ ਪਰਤੋ
ਚੰਡੀਗੜ੍ਹ, 16 ਫਰਵਰੀ 2020 - ਬੀਤੇ ਦਿਨੀਂ ਸੰਗਰੂਰ ਵਿਖੇ ਸਕੂਲ ਵੈਨ ਨੂੰ ਲੱਗੀ ਅੱਗ 'ਚ ਕੁੱਦ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ 4 ਬੱਚਿਆਂ ਦੀ ਜਾਨ ਬਚਾਉਣ ਵਾਲੀ 14 ਸਾਲਾਂ ਦੀ ਬਹਾਦਰ ਧੀ ਅਮਨਦੀਪ ਕੌਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਸ਼ਾਬਾਸ਼ ਦਿੱਤੀ ਹੈ। ਪੋਸਟ ਦੇ ਜਰੀਏ ਉਨ੍ਹਾਂ ਇਹ ਵੀ ਕਿਹਾ ਕਿ ਉਹ ਅਮਨਦੀਪ ਦੀ ਇਸ ਬਹਾਦਰੀ ਲਈ ਉਸ ਨੂੰ ਮੇਰਾ ਸਲਾਮ ਅਤੇ ਸ਼ਾਬਾਸ਼। ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਅਮਨਦੀਪ ਮੈਨੂੰ ਤੁਹਾਡੇ 'ਤੇ ਮਾਣ ਹੈ ਤੇ ਜਲਦ ਤੁਹਾਨੂੰ ਮਿਲ ਕੇ ਤੁਹਾਡੇ ਇਸ ਨੇਕ ਕੰਮ ਲਈ ਸ਼ਾਬਾਸ਼ ਦੇਵਾਂਗਾ। ਦੱਸ ਦਈਏ ਕਿ ਇਸ ਹਾਦਸੇ ਵਿਚ 4 ਬੱਚਿਆਂ ਮੌਤ ਹੋ ਗਈ ਸੀ ਪਰ ਵੈਨ ਵਿਚ ਸਵਾਰ ਬਾਕੀ 12 ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਹਾਦਸੇ ਸਮੇਂ ਅਮਨਦੀਪ ਕੌਰ ਵੀ ਵੈਨ ਵਿਚ ਸਵਾਰ ਸੀ। ਉਸ ਨੂੰ ਹੀ ਸਭ ਤੋਂ ਪਹਿਲਾਂ ਅੱਗ ਲੱਗਣ ਦਾ ਪਤਾ ਲੱਗਾ ਸੀ। ਉਸ ਨੇ ਵੈਨ ਦਾ ਸ਼ੀਸ਼ਾ ਤੋੜ ਕੇ ਚਾਰ ਬੱਚਿਆਂ ਨੂੰ ਬਾਹਰ ਕੱਢ ਲਿਆ।
Total Responses : 108