ਕੈਨੇਡਾ : ਬਰੈਂਪਟਨ ਦੇ ਭਾਰਤੀ ਜੋੜੇ ਨੂੰ ਸੀ ਆਰ ਏ ਫੋਨ ਘੁਟਾਲੇ ਦੇ ਸਬੰਧ 'ਚ ਕੀਤਾ ਗ੍ਰਿਫਤਾਰ
ਬਰੈਂਪਟਨ, 17 ਫਰਵਰੀ, 2020 : ਬਰੈਂਪਟਨ ਦੇ ਇਕ ਭਾਰਤੀ ਜੋੜੇ ਨੂੰ ਬਹੁ ਚਰਚਿਤ ਕੈਨੇਡਾ ਰਵੈਨਿਊ ਏਜੰਸੀ (ਸੀ ਆਰ ਏ) ਟੈਲੀਫੋਨ ਘੁਟਾਲੇ ਦੇ ਸਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਆਰ ਸੀ ਐਮ ਪੀ ਦੇ ਮੁਤਾਬਕ 37 ਸਾਲਾ ਗੁਰਿੰਦਰਪ੍ਰੀਤ ਧਾਲੀਵਾਲ ਅਤੇ ਉਸਦੀ 36 ਸਾਲਾ ਪਤਨੀ ਇੰਦਰਪ੍ਰੀਤ ਧਾਲੀਵਾਲ ਖਿਲਾਫ 5 ਹਜ਼ਾਰ ਡਾਲਰ ਦੇ ਘੁਟਾਲੇ, ਮਨੀ ਲਾਂਡਰਿੰਗ ਤੇ ਕ੍ਰਾਈਮ ਰਾਹੀਂ ਕਮਾਏ ਪੈਸੇ ਤੋਂ ਜਾਇਦਾਦ ਖਰੀਦਣ ਦੇ ਦੋਸ਼ ਲੱੇਗ ਹਨ। ਜੋੜੇ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 26 ਸਾਲਾਂ ਦੇ ਸ਼ਾਂਤਨੂ ਮਾਣਿ ਦੀ ਗ੍ਰਿਫਤਾਰੀ ਲਈ ਦੇਸ਼ ਵਿਆਪਕੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ, ਸ਼ੱਕ ਹੈ ਕਿ ਉਹ ਭਾਰਤ ਵਿਚ ਹੈ। ਆਰ ਸੀ ਐਮ ਪੀ ਮੁਤਾਬਕ ਭਾਰਤ ਆਧਾਰਿਤ ਫੋਨ ਅਤੇ ਇੰਟਰਨੈਟ ਘੁਟਾਲੇ ਵਿਚ ਬਰੈਂਪਟਨ ਦਾ ਕੈਨੇਡਾ ਆਧਾਰਿਤ ਜੋੜਾ ਸਹਿ ਸਾਜ਼ਿਸ਼ਕਾਰ ਹੈ। ਇਸ ਘੁਟਾਲੇ ਰਾਹੀਂ 2014 ਤੋਂ ਕੈਨੇਡੀ ਆਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 2014 ਤੋਂ 2019 ਦੇ ਵਿਚਕਾਰ ਕੈਨੇਡੀਆਈ ਲੋਕਾਂ ਨੇ ਘੁਟਾਂਲੇ ਵਿਚ 16.8 ਮਿਲੀਅਨ ਡਾਲਰ ਗੁਆ ਲਏ ਹਨ। ਇਹ ਪੈਸਾ ਕੈਨੇਡਾ ਤੋਂ ਲਗਾਤਾਰ ਭਾਰਤ ਭੇਜਿਆ ਜਾ ਰਿਹਾ ਸੀ ਜਿਸਨੂੰ ਹੁਣ ਕੈਨੇਡੀਆਈ ਪੁਲਿਸ ਨੇ ਰੋਕ ਦਿੱਤਾ ਹੈ।