ਫਿਰੋਜ਼ਪੁਰ, 17 ਫ਼ਰਵਰੀ 2020- ਫਿਰੋਜ਼ਪੁਰ ਦੇ ਕਸਬਾ ਜ਼ੀਰਾ 'ਚ ਇੱਕ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਹਥਿਆਰ ਬੰਦ ਲੁਟੇਰਿਆਂ ਵਲੋਂ 11 ਲੱਖ ਲੁੱਟਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਜ਼ੀਰਾ ਦੇ ਐਚ ਡੀ ਐੱਫ ਸੀ ਬੈਂਕ ਦੇ ਬਾਹਰ ਆਰ ਬੀ ਐੱਲ ਫਾਇਨਾਂਸ ਕੰਪਨੀ ਦੇ ਕਰਮਚਾਰੀ ਨਿਸ਼ਾਨ ਸਿੰਘ ਕੋਲੋਂ ਦੋ ਨਕਾਬਪੋਸ਼ ਹਥਿਆਰਬੰਦ ਲੁਟੇਰੇ 11 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਕਰਮਚਾਰੀ ਨਿਸ਼ਾਨ ਸਿੰਘ ਅਨੁਸਾਰ ਉਹ ਬੈਂਕ ਵਿੱਚੋ 13 ਲੱਖ 87 ਹਜ਼ਾਰ ਕੈਸ਼ ਕਢਵਾ ਕੇ ਲਿਜਾ ਰਿਹਾ ਸੀ ਕਿ ਉਸ ਉਪਰ ਦੋ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ 11 ਲੱਖ ਖੋਹ ਕੇ ਲੈ ਗਏ, ਜਦਕਿ 2 ਲੱਖ 87 ਹਜ਼ਾਰ ਉਸ ਨੇ ਬਚਾ ਲਏ। ਜ਼ਿਲ੍ਹੇ ਦੇ ਐੱਸ ਐੱਸ ਪੀ ਭੁਪਿੰਦਰ ਸਿੰਘ, ਐੱਸ ਪੀ ਬਲਜੀਤ ਸਿੰਘ ਸਿੱਧੂ ਅਤੇ ਕਈ ਹੋਰ ਅਫ਼ਸਰ ਮੌਕੇ 'ਤੇ ਪੁੱਜ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸ ਐੱਸ ਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਛਾਣਬੀਣ ਕਰ ਰਹੇ ਹਨ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।