ਫਿਰੋਜ਼ਪੁਰ, 17 ਫ਼ਰਵਰੀ 2020 - ਫਿਰੋਜ਼ਪੁਰ ਤੋਂ ਐਤਕੀਂ ਚੁਣੇ ਗਏ ਜ਼ਿਲ੍ਹਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਵਿੱਕੀ ਕਥੂਰੀਆ ਨੇ ਸੀਨੀਅਰ ਲੀਡਰਸ਼ਿਪ ਤੋਂ ਪ੍ਰੇਸ਼ਾਨ ਹੋ ਕੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਪੰਜਾਬ ਪ੍ਰਧਾਨ ਬਰਿੰਦਰਜੀਤ ਸਿੰਘ ਨੂੰ ਭੇਜੇ ਅਸਤੀਫੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਦੇ ਹੋਏ ਵਿੱਕੀ ਕਥੂਰੀਆ ਨੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਉਹਨਾਂ ਦੇ ਜਾਣਬੁਝ ਕੇ ਕੰਮ ਨਹੀਂ ਹੋਣ ਦੇ ਰਹੇ ਅਤੇ ਵਾਰ ਵਾਰ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਵਿੱਕੀ ਨੇ ਕਿਹਾ ਕਿ ਇਥੋਂ ਤੱਕ ਕਿ ਚੰਡੀਗੜ੍ਹ ਵਿਚ ਚੱਲ ਰਹੀ ਟ੍ਰੇਨਿੰਗ ਵਿਚੋਂ ਵੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਉਹ ਕਾਂਗਰਸ ਤੋਂ ਆਪਣਾ ਅਸਤੀਫਾ ਦੇ ਰਹੇ ਹਨ। ਵਿੱਕੀ ਨੇ ਕਿਹਾ ਕਿ ਉਹ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਧੜੇ ਦੇ ਹਨ ਜਿਸ ਕਰਕੇ ਕੁਲਬੀਰ ਸਿੰਘ ਜ਼ੀਰਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਹਨਾ ਦੁਖੀ ਹੋ ਕੇ ਹੀ ਅਸਤੀਫਾ ਦਿੱਤਾ ਹੈ।