← ਪਿਛੇ ਪਰਤੋ
ਕੁਲਵੰਤ ਸਿੰਘ ਬੱਬੂ
ਰਾਜਪੁਰਾ 17 ਫਰਵਰੀ 2020 : ਸ਼ੰਭੂ ਬਲਾਕ ਵਿੱਚ ਪੈਂਦੇ ਪਿੰਡ ਗੁਰਨਾਖੇੜੀ ਵਿਖੇ ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਅਲਾਟ ਹੋਈ ਪੰਜ ਬਿੱਗੇ ਦੇ ਕਰੀਬ ਜਮੀਨ ਵਿੱਚੋਂ ਗਰੀਬ ਅਤੇ ਲੋੜਵੰਦਾਂ ਨੂੰ ਜਲਦੀ ਪਲਾਟ ਕੱਟ ਕੇ ਦੇਣ ਸਬੰਦੀ ਘਨੋਰ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜਰਨੈਲ ਸਿੰਘ ਮੰਨੂੰ ਸ਼ੰਭੂ ਬਲਾਕ ਦੇ ਬੀ.ਡੀ.ਪੀ.ਓ. ਮੈਡਮ ਸਰਬਜੀਤ ਕੋਰ ਨੂੰ ਮਿਲੇ ।ਜਰਨੈਲ ਸਿੰਘ ਮੰਨੂ ਨੇ ਕਿਹਾ ਕਿ ਇਸ ਪਿੰਡ ਵਿੱਚ ਕਈ ਪਰਿਵਾਰ ਅਜਿਹੇ ਹਨ ਜਿਹਨਾ ਕੋਲ ਛੱਤ ਦੀ ਕਮੀ ਮਹਿਸੂਸ ਹੋ ਰਹੀ ਹੈ ।ਆਪ ਪਾਰਟੀ ਦੇ ਸਹਿਯੋਗ ਸਦਕਾ ਕਾਫੀ ਸ਼ੰਘਰਸ ਕਰਨ ਮਗਰੋਂ ਇਹਨਾ ਪਰਿਵਾਰਾਂ ਨੂੰ ਜਮੀਨ ਅਲਾਟ ਕਰਵਾਈ ਗਈ ਹੈ । ਜਿੱਥੇ ਬਹੁਤ ਜਲਦੀ ਲੋੜਵੰਦਾਂ ਪਰਿਵਾਰਾਂ ਨੂੰ ਪਲਾਟ ਕੱਟਕੇ ਦਿੱਤੇ ਜਾਣਗੇ ।ਮੰਨੂੰ ਨੇ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਸ਼ੰਭੂ ਬਲਾਕ ਦੇ ਬੀ.ਡੀ.ਪੀ.ਓ. ਮੈਂਡਮ ਸਰਬਜੀਤ ਕੋਰ ਨੇ ਵੀ ਜਲਦੀ ਕਾਰਵਾਈ ਅਮਲ ਵਿੱਚ ਲਿਆਉਣ ਦਾ ਵਿਸ਼ਵਾਸ ਦਿਵਾਇਆ ਹੈ ।
Total Responses : 107