← ਪਿਛੇ ਪਰਤੋ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 17 ਫਰਵਰੀ 2020: ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਤਹਿਤ ਵੱਖ ਵੱਖ ਸਕੂਲਾ ਦੇ ਵਹੀਕਲ ਜੋ ਵਿਦਿਆਰਥੀਆ ਨੂੰ ਘਰ ਤੋ ਸਕੂਲ ਲੈ ਕੇ ਜਾਉਣ ਆਉਣ ਲਈ ਚੱਲ ਰਹੇ ਹਨ ਉਨ੍ਹਾਂ ਦੀ ਵਿਸੇਸ਼ ਜਾਂਚ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਚ 28 ਸਕੂਲ ਵਾਹਨ ਅਤੇ ਉਪ ਮੰਡਲ ਨੰਗਲ ਵਿਚ 13 ਸਕੂਲ ਵਾਹਨਾ ਦੇ ਚਲਾਣ ਕੀਤੇ ਗਏ। ਐਸ.ਡੀ.ਐਮ ਨੇ ਦੱਸਿਆ ਕਿ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਚ ਅਗੰਮਪੁਰ ਚੋਕ ਅਤੇ ਪੰਜ ਪਿਆਰਾ ਚੋਕ ਵਿਚ ਵਿਸੇਸ਼ ਚੈਕਿੰਗ ਲਈ ਨਾਕੇਬੰਦੀ ਕੀਤੀ ਗਈ ਅਤੇ ਨੂਰਪੁਰ ਬੇਦੀ ਵਿਚ ਇੱਕ ਨਾਕਾ ਲਗਾਇਆ ਗਿਆ, ਜਿੱਥੇ ਸਕੂਲ ਵਾਹਨਾ ਦੀ ਚੈਕਿੰਗ ਦੋਰਾਨ 28 ਸਕੂਲ ਵਾਹਨਾ ਦੇ ਚਲਾਣ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਨੰਗਲ ਵਿਚ ਤਹਿਸੀਲਦਾਰ ਸੁਰਿੰਦਰਪਾਲ ਵਲੋ ਸਕੂਨ ਵਾਹਨਾ ਦੀ ਚੈਕਿੰਗ ਕੀਤੀ ਗਈ ਜਿੱਥੇ 13 ਸਕੂਲ ਵਾਹਨਾ ਦੇ ਚਲਾਣ ਕੀਤੇ ਗਏ, ਇਨ੍ਹਾਂ ਵਿਚੋ ਕੁੱਲ 6 ਬੱਸਾ ਨੂੰ ਇੰਮਪਾਊਡ ਕੀਤਾ ਗਿਆ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਲੋ ਮਿਲੇ ਨਿਰਦੇਸ਼ ਤਹਿਤ ਇਹ ਵਿਸੇਚੈਕਿੰਗ ਮੁਹਿੰਮ ਚਲਾਈ ਗਈ ਹੈ।ਉਨ੍ਹਾਂ ਸਕੂਲ ਪ੍ਰਬੰਧਕਾ ਅਤੇ ਸਕੂਲ ਮੁਖੀਆ ਨੂੰ ਕਿਹਾ ਕਿ ਉਹ ਆਪਣੇ ਸਕੂਲ ਵਿਚ ਵਿਦਿਆਰਥੀਆ ਨੂੰ ਲੈ ਕੇ ਆਉਣ ਜਾਉਣ ਲਈ ਲਗਾਏ ਵਾਹਨਾ ਨੂੰ ਨਿਯਮਾ ਅਨੁਸਾਰ ਪੂਰੀ ਤਰਾਂ ਠੀਕ ਕਰਵਾਉਣ। ਇਸ ਵਿਚ ਕਿਸੇ ਤਰਾਂ ਦੀ ਵੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਮਾਪਿਆ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਲਈ ਸਕੂਲਾ ਵਲੋ ਲਗਾਏ ਵਾਹਨਾ ਬਾਰੇ ਜਾਗਰੂਕ ਹੋਣ।
Total Responses : 189