ਅਸ਼ੋਕ ਵਰਮਾ
ਬਠਿੰਡਾ ,17 ਫਰਵਰੀ 2020: ਸ਼ੋਸ਼ਲ ਮੀਡੀਆ ਤੇ ਬਣੇ ਪੰਜਾਬੀ ਲੋਕਧਾਰਾ ਗਰੁੱਪ ਵਲੋਂ 15 ਮਾਰਚ ਨੂੰ ਕਰਵਾਏ ਜਾ ਰਹੇ ਮੇਲੇ ਦੇ ਸਬੰਧ ਵਿਚ ਜ਼ਿਲ੍ਹਾ ਵਾਰ ਮੀਟਿੰਗਾਂ ਤਹਿਤ ਬਠਿੰਡਾ ਜ਼ਿਲ੍ਹੇ ਦੇ ਮੈਂਬਰਾਂ ਦੀ ਮੀਟਿੰਗ ਮੇਲਾ ਕਮੇਟੀ ਪ੍ਰਧਾਨ ਸੁਖਪਾਲ ਸਿੰਘ ਜੱਸਲ ਦੀ ਅਗਵਾਈ ‘ਚ ਕਿਲਾ ਮੁਬਾਰਕ ਬਠਿੰਡਾ ਵਿਖੇ ਕੀਤੀ ਗਈ |ਮੀਟਿੰਗ’ਚ ਗੁਰਪ੍ਰੀਤ ਸਿੰਘ ਕਾਹਨਕੇ, ਦਵੀ ਸਿੱਧੂ ਬਠਿੰਡਾ, ਅਵਤਾਰ ਸਿੰਘ ਚੀਮਾ, ਮਨਜੀਤ ਸਿੰਘ ਮਨੀ ਲੁਧਿਆਣਾ, ਬੇਬੇ ਜਗੀਰ ਕੌਰ ਚੰਡੀਗੜ੍ਹ , ਅੰਮ੍ਰਿਤਪਾਲ ਸਿੰਘ ਸਿੱਧੂ ਹਾਜਰ ਹੋਏ।
ਮਟਿੰਗ ਦੌਰਾਨ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਕਿਹਾ ਕਿ ਪੰਜਾਬੀ ਲੋਕਧਾਰਾ ਵੱਲੋਂ ਸੱਤਵੇ ਮੇਲੇ ਦੀਆ ਤਿਆਰੀਆਂ ਤਹਿਤ ਜ਼ਿਲ੍ਹਾ ਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਪਹਿਲੀ ਮੀਟਿੰਗ ਪੰਜਾਬ ਪੱਧਰ ਦੀ ਲੁਧਿਆਣਾ ਵਿਖੇ ਹੋਈ ਸੀ ਜਿਸ ਵਿੱਚ 15 ਮਾਰਚ ਨੂੰ ਮੇਲਾ ਕਰਾਉਣ ਦਾ ਫੈਸਲਾ ਕੀਤਾ ਗਿਆ ਸੀ ਤੇ ਅੱਜ ਜਿਲ੍ਹਾ ਬਠਿੰਡਾ ਦੇ ਮੈਂਬਰਾਂ ਦੀ ਮੇਲੇ ਸੰਬੰਧੀ ਮੀਟਿੰਗ ਰੱਖੀ ਗਈ ਹੈ । ਉਨ੍ਹਾਂ ਕਿਹਾ ਕਿ ਇਸ ਵਾਰ ਹੋ ਰਹੇ ਮੇਲੇ ਤੇ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ,ਲੋਕ ਸੰਗੀਤ ਤੇ ਗਿੱਧਾ ਭੰਗੜਾ ਹੋਵੇਗਾ ਅਤੇ ਪੰਜਾਬੀ ਵਿਰਸੇ ਨਾਲ ਸੰਬੰਧਤ 3 ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ |ਉਨ੍ਹਾਂ ਕਿਹਾ ਕਿ ਮੇਲੇ ਦਾ ਮੁੱਖ ਮਕਸਦ ਸ਼ੋਸ਼ਲ ਮੀਡੀਆ ਤੇ ਜੁੜੇ ਮੈਂਬਰਾਂ ਨੂੰ ਆਪਸ ਵਿੱਚ ਮਿਲਾਉਣਾ ਹੈ ।ਉੁਨ੍ਹਾਂ ਕਿਹਾ ਕਿ ਮੇਲਾ ਕਰਾਉਣ ਲਈ ਸਥਾਨ ਦੀ ਚੋਣ ਅਜੇ ਕਰਨੀ ਹੈ ਤੇ ਜਲਦੀ ਹੀ ਸਾਰੇ ਮੈਂਬਰਾਂ ਨੂੰ ਮੇਲੇ ਦਾ ਸਥਾਨ ਵੀ ਦੱਸ ਦਿੱਤਾ ਜਾਵੇਗਾ ।ਪ੍ਰਧਾਨ ਸੁਖਪਾਲ ਸਿੰਘ ਜੱਸਲ ਨੇ ਮੀਟਿੰਗ ਚ ਪਹੁੰਚੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਪਰਿਵਾਰ ਸਮੇਤ ਲੋਕਧਾਰਾ ਮੇਲੇ ਚ ਪਹੁੰਚਣ ਦੀ ਅਪੀਲ ਵੀ ਕੀਤੀ ।ਇਸ ਸਮੇਂ ਹਾਜਰ ਮੈਂਬਰਾਂ ਨੇ ਮੇਲਾ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੇ ਮੇਲੇ ਲਈ ਅਾਰਥਿਕ ਮੱਦਦ ਵੀ ਦਿੱਤੀ ।ਇਸ ਇਸ ਸਮੇਂ ਪਰਮਿੰਦਰ ਕੌਰ ਪੈਮ, ਪ੍ਰੋ:ਦਿਲਰਾਜ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਸਿੱਧੂ, ਰਤਨ ਸਿੰਘ ਬਠਿੰਡਾ, ਬਲਦੇਵ ਸਿੰਘ ਪਥਰਾਲਾ, ਬਹਾਦਰ ਸਿੰਘ ਪਥਰਾਲਾ, ਹਰਭਜਨ ਸਿੰਘ ਸਿੱਧੂ, ਗੁਰਸੇਵਕ ਸਿੰਘ ਚਹਿਲ, ਹਰਿੰਦਰ ਸਿੰਘ ਸੰਧੂ , ਨਵਤੇਜ ਸਿੰਘ ਤਲਵੰਡੀ ਸਾਬੋ, ਗੁਰਸੇਵਕ ਸਿੰਘ ਸਰਸੂਆ, ਹਰਜਿੰਦਰ ਸਿੰਘ (ਜੀਤ ਘੁੱਦਾ), ਗੁਰਵਿੰਦਰ ਸ਼ਰਮਾਂ ਮੈਂਬਰ ਵੀ ਹਾਜਿਰ ਸਨ ।