ਅਸ਼ੋਕ ਵਰਮਾ
ਬਠਿੰਡਾ ,17 ਫਰਵਰੀ 2020: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ, ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਸੱਦੇ ਤੇ ਅੱਜ ਬਲਦੇਵ ਸਿੰਘ ਸਦੋਹਾ ਦੀ ਅਗਵਾਈ ਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ, ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਯਾਤਰੀ ਜੋਧਾਂ ਸਿੰਘ ਨੰਗਲਾ ਨੇ ਦੱਸਿਆ ਕਿ ਆਉਣ ਵਾਲੇ ਦਿਨਾ ਵਿਚ ਭਾਰਤ-ਅਮਰੀਕਾ ਵਿਚਕਾਰ ਖੇਤੀ ਉਤਪਾਦਾ ਸਬੰਧੀ ਕਰ-ਮੁਕਤ ਸਮਝੌਤਾ ਹੋਣ ਜਾ ਰਿਹਾ ਹੈ,ਜਿਸ ਨਾਲ ਭਾਰਤੀ ਖੇਤੀ ,ਡੇਅਰੀ ਅਤੇ ਪੋਲਟਰੀ ਉਪਰ ਸਿੱਧਾ ਮਾੜਾ ਪਰਭਾਵ ਪਵੇਗਾ, ਕਿਉਂਕਿ ਅਮਰੀਕਾ ਵਿਚ ਵਧਦਾ ਵਾਫਰ ਖੇਤੀ ਉਤਪਾਦ ਅਤੇ ਲਗਾਤਾਰ ਘਟਦਾ ਖੇਤੀ ਉਤਪਾਦਾ ਦਾ ਨਿਰਯਾਤ ਅਮਰੀਕਾ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ । ਅਮਰੀਕਾ ਆਪਣੇ ਇਨਾ ਉਤਪਾਦਾ ਲਈ ਲਗਾਤਾਰ ਮੰਡੀ ਦੀ ਤਲਾਸ਼ ਵਿਚ ਹੈ ਤੇ ਆਪਣੀ ਮਨੋਰਥ ਸਿਧੀ ਲਈ ਤਰਾ ਤਰਾ ਦੇ ਹੱਥ ਕੰਡੇ ਵਰਤ ਰਿਹਾ ਹੈ |ਇਸੇ ਸੋਚ ਤਹਿਤ ਅਮਰੀਕਾ ਨੇ ਕੋਲੰਬੀਆ,ਪਨਾਮਾ ਅਤੇ ਦੱਖਣੀ ਕੋਰੀਆ ਉਪਰ ਦਬਾਅ ਬਣਾਕੇ ਅਜਿਹੇ ਸਮਝੌਤੇ ਕੀਤੇ ਹਨ |ਯਾਤਰੀ ਨੇ ਦੱਸਿਆ ਕਿ ਅਮਰੀਕਾ ਦੇ ਘਟਦਾ ਨਿਰਯਾਤ ਇਸ ਤੋ ਸਪੱਸ਼ਟ ਹੋ ਜਾਦਾ ਹੈ ਕਿ ਸਾਲ 2011 ਤੋ 13 ਤੱਕ ਅਮਰੀਕਾ ਦੀ ਕਪਾਹ ਅਤੇ ਬਦਾਮ 70% ਤੇ ਕਣਕ ਚਾਵਲ 50% ਦੂਸਰੇ ਦੇਸ਼ਾਂ ਵਿੱਚ ਜਾਂਦਾ ਸੀ ਜੋ 2018 ਤੱਕ ਘੱਟਕੇ ਨਿਰਯਾਤ ਕੇਵਲ 1%ਵਧਕੇ 140 ਬਿਲੀਅਨ ਡਾਲਰ ਹੋਇਆ ਅਤੇ ਆਯਾਤ 6%ਵਧਕੇ129 ਬਿਲੀਅਨ ਡਾਲਰ ਹੋ ਗਿਆ,ਸੋ ਇਸ ਤਰਾਂ ਅਮਰੀਕਾ ਦਾ ਮੁਨਾਫ਼ਾ ਘਟਕੇ ਕੇਵਲ11ਬਿਲੀਅਨ ਡਾਲਰ ਰਹਿ ਗਿਆ,ਜੋ ਪਿਛਲੇ 14 ਸਾਲ ਵਿਚ ਸੱਭ ਤੋ ਘੱਟ ਮੁਨਾਫ਼ਾ ਹੈ,ਇਸਨੂੰ ਮੁੜ ਵਧਾਉਣ ਲਈ ਅਮਰੀਕਾ ਤਰਲੋ-ਮੱਛੀ ਹੋਇਆ ਫਿਰਦਾ ਹੈ ਤੇ ਵਿੰਗੇ ਟੇਢੇ ਢੰਗ ਤਰੀਕੇ ਨਾਲ ਵੱਖ ਵੱਖ ਮੁਲਕਾਂ ਉਪਰ ਦਬਾਅ ਬਣਾਕੇ ਕਰ-ਮੁਕਤ ਸਮਝੋਤੇ ਕਰਨ ਲਈ ਮਜਬੂਰ ਕਰ ਰਿਹਾ ਹੈ । ਭਾਰਤ ਉਪਰ ਵੀ ਲਗਾਤਾਰ ਇਸ ਸਮਝੌਤੇ ਲਈ ਦਬਾਅ ਬਣਾ ਰਿਹਾ ਹੈ । ਇਸੇ ਭਾਵਨਾ ਨਾਲ 24-25ਫਰਵਰੀ ਨੂੰ ਡੋਨਾਲਡ ਟਰੰਪ ਭਾਰਤ ਆ ਰਿਹਾ ਹੈ |ਇਸ ਸਮਝੌਤੇ ਉਪਰ ਦੋ ਵਾਰ ਵਿਚਾਰ ਚਰਚਾ ਹੋ ਵੀ ਚੁਕੀ ਹੈ,ਇਕਵਾਰੀ 13 ਨਵੰਬਰ 2019 ਪਿਉਸ਼ ਗੋਇਲ ਤੇ ਅਮਰੀਕੀ ਵਪਾਰਕ ਪਰਤੀਨਿਧੀ ਦੀ ਤੇ ਦੂਸਰੀ ਵਾਰ ਨਵੰਬਰ ਦੇ ਤੀਜੇ ਹਫਤੇ ਵਪਾਰਕ ਪ੍ਰਤੀਨਿਧੀ ਮੰਡਲ ਨਾਲ ਵਿਸਥਾਰ ਸਹਿਤ ਵਾਰਤਾ ਹੋ ਚੁਕੀ ਹੈ |
ਹੁਣ ਟਰੰਪ ਦੇ ਭਾਰਤ ਦੌਰੇ ਦਾ ਮੁੱਖ ਏਜੰਡਾ ਹੀ ਭਾਰਤ-ਅਮਰੀਕਾ ਵਪਾਰ ਸਮਝੌਤਾ ਹੈ ਜੇਕਰ ਭਾਰਤ ਅਤੇ ਅਮਰੀਕਾ ਦਰਮਿਆਨ ਇਹ ਸਮਝੌਤਾ ਹੋ ਜਾਂਦਾ ਹੈ ਤਾ ਅਮਰੀਕਾ ਤੋ ਕਪਾਹ,ਬਦਾਮ,ਅਖਰੋਟ,ਸੋਇਆਬੀਨ,ਕਣਕ,ਮੱਕਾ ,ਡੇਅਰੀ ਉਤਪਾਦ ਤੇ ਪੋਲਟਰੀ ਉਤਪਾਦ ਵੱਡੀ ਪਧਰ ਤੇ ਬਹੁਤ ਘੱਟ ਆਯਾਤ ਟੈਕਸ ਉਪਰ ਆਕੇ ਸਸਤੇ ਰੇਟਾਂ ਤੇ ਵਿਕਣਗੇ ,ਜਿਸ ਨਾਲ ਭਾਰਤ ਵਿਚ ਇਹ ਉਤਪਾਦ ਪੈਦਾ ਕਰਨ ਵਾਲੇ ਕਿਸਾਨ ਬਰਬਾਦ ਹੋ ਜਾਣਗੇ ਕਿਉਕਿ ਭਾਰਤ ਵਿਚ 42000 ਕਰੋੜ ਦੇ ਇਹ ਉਤਪਾਦ ਬਹੁਤ ਹੀ ਸਸਤੀ ਕੀਮਤ ਤੇ ਆਕੇ ਵਿਕਣਗੇ ,ਕਿਉਕਿਅਮਰੀਕਾ ,ਭਾਰਤ ਦੀ ਤੁਲਨਾ ਵਿਚ ਆਪਣੇ ਕਿਸਾਨਾ ਨੂੰ ਕਈ ਗੁਣਾ ਜਿਆਦਾ ਸਬਸਿਡੀ ਦਿੰਦਾ ਹੈ,ਉਦਾਹਰਣ ਦੇਤੌਰਤੇ ਅਮਰੀਕਾ ਆਪਣੇ ਕੇਵਲ ਕਿਸਾਨਾ ਨੂੰ 217 ਬਿਲੀਅਨ ਡਾਲਰ ਸਲਾਨਾ ਸਬਸਿਡੀ ਦਿੰਦਾ ਹੈ ਜਦੋ ਕਿ ਭਾਰਤ40 ਬਿਲੀਅਨ ਡਾਲਰ ਤੋ ਵੀ ਘੱਟ ਪੇਡੂ ਵਿਕਾਸ, ਸਿੰਚਾਈ ਅਤੇ ਖੇਤੀ ਤਿੰਨਾ ਲਈ ਦਿੰਦਾ ਹੈ ਜੋ ਅਮਰੀਕਾ ਦੇ ਮੁਕਾਬਲੇ ਬਹੁਤ ਘੱਟ ਹੈ ,ਤੇ ਉਪਰੋ ਹਰ ਰੋਜ ਗੈਟ ਦੇ ਦਬਾਅ ਥੱਲੇ ਭਾਰਤ ਉਪਰ ਦਬਾਅ ਪਾਇਆ ਜਾ ਰਿਹਾ ਹੈ ਕਿ ਕਿਸਾਨਾ ਨੂੰ ਦਿਤੀ ਜਾਂਦੀ ਹਰ ਸਹੂਲਤ ਬੰਦ ਕਰੋ ਜਿਵੇਕਿ ਸਬਸਿਡੀ ਅਤੇ ਫ਼ਸਲਾ ਦੇ ਲਾਗਤ ਖ਼ਰਚ ਮੁਤਾਬਿਕ ਭਾਂਅ ਤੈਅ ਹੋਣ ਅਰਜਨ ਸਿੰਘ ਫੂਲ, ਗੁਰਮੇਲ ਸਿੰਘ ਲਹਿਰਾਂ,ਰਣਜੀਤ ਸਿੰਘ ਜੀਂਦਾ ਨੇ ਕਿਹਾ ਕਿ ਅਮਰੀਕਾ ਖੇਤੀ ਇਨਫਰਾਸਟਕਚਰ ਉਪਰ ਭਾਰਤ ਨਾਲੋ ਇਕ ਲੱਖ ਗੁਣਾ ਵੱਧ ਖਰਚ ਕਰਦਾ ਹੈ|ਤਾ ਫਿਰ ਅੰਦਾਜਾ ਲਾ ਲਵੋ ਕਿ ਅਮਰੀਕਾ ਅੰਦਰ ਖੇਤੀ ਕਿੰਨੀ ਸਸਤੀ ਪੈਦਾ ਹੁੰਦੀ ਹੈ ,ਤਾ ਫਿਰ ਭਾਰਤੀ ਕਿਸਾਨ ਆਪਣੇ ਬਲਬੁੱਤੇ ਪੈਦਾ ਕੀਤੀ ਫ਼ਸਲ ਅਮਰੀਕਾ ਦੇ ਭਾਅ ਕਿਵੇ ਵੇਚਣਗੇ ਤੇਉਹਨਾ ਦੇ ਭਾਅ ਵੇਚਣੀ ਸਾਡੇ ਕਿਸਾਨ ਦੀ ਮਜਬੂਰੀ ਹੋਵੇਗੀ ਕਿਉਕਿ ਮਿਨੀਮਮ ਸਪੋਰਟ ਰੇਟ ਵੀ ਨਹੀ ਹੋਵੇਗਾ ਤੇ ਸਾਡੇ ਕਿਸਾਨ ਪਾਸ ਕੌਡੀਆ ਦੇ ਭਾਅ ਵੇਚਣ ਤੋ ਸਿਵਾਅ ਕੋਈ ਚਾਰਾ ਵੀ ਨਹੀ ਹੋਵੇਗਾ |ਸੋ ਇਸ ਤਰਾਂ ਸਾਡਾ ਖੇਤੀ ਢਾਂਚਾ ਬੁਰੀ ਤਰਾਂ ਬਰਬਾਦ ਹੋ ਜਾਵੇਗਾ |ਸੋ ਅਜਿਹੇ ਹਲਾਤਾ ਦੇ ਚਲਦਿਆ ਖੇਤੀ ਨਾਲ ਸਬੰਧਤ ਕੋਈ ਵੀ ਕਰ-ਮੁਕਤ ਸਮਝੌਤਾ ਕਰਨਾ ਉਚਿਤ ਨਹੀ ਹੋਵੇਗਾ ,ਇਸਨੂੰ ਰੋਕਣਾ ਅਤੀ ਜ਼ਰੂਰੀ ਹੈ,ਤੇ ਸਾਡੀ ਭਾਰਤ ਸਰਕਾਰ ਇੱਕ ਪਾਸੇ 2022 ਤੱਕ ਕਿਸਾਨਾ ਦੀ ਅਾਮਦਨ ਦੁਗਣੀ ਕਰਨ ਦੀਆ ਗੱਲਾਂ ਕਰਦੀ ਹੈ ਤੇ ਦੂਸਰੇ ਪਾਸੇ ਅਜਿਹੇ ਮਾਰੂ ਸਮਝੌਤੇ ਕਰਕੇ ਕਿਸਾਨਾ ਦੀ ਮੌਤ ਦੇ ਵਰੰਟਾ ਉਪਰ ਮੋਹਰ ਲਾ ਰਹੀ ਹੈ ਸੋ ਇਥੇ ਸਾਨੂੰ ਦੇਸ ਵਾਸੀਆ ਨੂੰ ਇਕ ਜੁੱਟ ਹੋਣ ਦੀ ਲੋੜ ਹੈ ਇਸ ਖੇਤੀ ਮਾਰੂ ਸਮਝੌਤੇ ਦੇ ਖਿਲਾਫ਼ ਸਾਨੂੰ ਸੱਭ ਨੂੰ ਨਿਜੀ ਭੇਦਭਾਵ ਖਤਮ ਕਰਕੇ ਮੈਦਾਨ ਵਿਚ ਨਿੱਤਰਨ ਦੀ ਲੋੜ ਹੈ| ਸ਼ਾਮਲ ਆਗੂ ਭੋਲ਼ਾ ਸਿੰਘ ਕੋਟੜਾ,ਕਰਮ ਸਿੰਘ ਮੰਡੀਕਲਾਂ, ਅੰਗਰੇਜ਼ ਸਿੰਘ ਕਲਿਆਣ, ਬਲਵਿੰਦਰ ਸਿੰਘ ਜੋਧਪੁਰ, ਕੁਲਵੰਤ ਸਿੰਘ ਨਹਿਆਵਾਲਾ, ਮਹਿਮਾ ਸਿੰਘ ਚੱਠੇਵਾਲਾ, ਸੁਖਦੇਵ ਸਿੰਘ ਫੂਲ, ਜਵਾਹਰ ਸਿੰਘ ਕਲਿਆਣ, ਮਿੱਠੂ ਸਿੰਘ ਚੱਠੇਵਾਲਾ,, ਰਾਜਵੀਰ ਸਿੰਘ ਸ਼ੇਖਪੁਰਾ, ਜਸਵੀਰ ਸਿੰਘ ਨੰਦਗੜ੍ਹ, ਅਮਰਜੀਤ ਸਿੰਘ ਯਾਤਰੀਆਦਿ ਆਗੂ ਸ਼ਾਮਲ ਸਨ ।