← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ ,17 ਫਰਵਰੀ 2020: ਸੇਫ ਸਕੂਲ ਵਾਹਨ ਤਹਿਤ ਅੱਜ ਰੂਪਨਗਰ ਸਬ ਡਵੀਜ਼ਨ ਵਿਖੇ ਤਿੰਨ ਥਾਂ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਰੂਪਨਗਰ ਮੈਡਮ ਹਰਜੋਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦਫਤਰ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਅੱਜ ਸਵੇਰੇ ਰੂਪਨਗਰ ਸ਼ਹਿਰ ਵਿੱਚ ਤਿੰਨ ਥਾਂ ਤੇ ਨਾਕੇ ਲਗਾਏ ਗਏ ਸਨ। ਜਿਸ ਦੌਰਾਨ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਵੱਲੋਂ ਖੁਦ ਰੇਲਵੇ ਸਟੇਸ਼ਨ ਨੇੜੇ ਫਾਟਕ ਤੇ ਜਦਕਿ ਤਹਿਸੀਲਦਾਰ ਰੂਪਨਗਰ ਕੁਲਦੀਪ ਸਿੰਘ ਤੇ ਨਾਇਬ ਤਹਿਸੀਲਦਾਰ ਰੂਪਨਗਰ ਸਤਵਿੰਦਰ ਸਿੰਘ ਰਾਣੀਕੇ ਵੱਲੋਂ ਸੁਰਜੀਤ ਹਸਪਤਾਲ ਨੇੜੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਨਾਕੇ ਲਗਾਏ ਗਏ ਸਨ। ਇਸ ਦੌਰਾਨ ਸਕੂਲੀ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ ਅਤੇ ਸੇੌ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੇ 38 ਸਕੂਲ ਵਾਹਨਾਂ ਦੇ ਚਲਾਨ ਕੀਤੇ ਗਏ। ਜਦਕਿ 08 ਵਾਹਨ ਸੇਫ ਸਕੂਲ ਵਾਹਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਾਰਨ ਇੰਪਾਊਂਡ ਕੀਤੇ ਗਏ । ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਸੇਫ ਸਕੂਲ ਵਾਹਨ ਦੀਆਂ ਸ਼ਰਤਾਂ ਪੂਰੀਆਂ ਕਰਨ ਉਪਰੰਤ ਹੀ ਸਕੂਲੀ ਵਾਹਨ ਬੱਚਿਆਂ ਨੂੰ ਲਿਆਉਣ - ਲਜਾਉਣ ਲਈ ਵਰਤਣ । ਸੇਫ ਸਕੂਲ ਵਾਹਨ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਦੀ ਸੂਰਤ ਵਿੱਚ ਭਵਿੱਖ ਵਿੱਚ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸ.ਡੀ.ਐਮ. ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਵਲ ਉਨ੍ਹਾਂ ਵਾਹਨਾਂ ਵਿੱਚ ਹੀ ਬੱਚਿਆਂ ਨੂੰ ਸਕੂਲ ਭੇਜਣ ਜ਼ੋ ਕਿ ਸੇਫ ਸਕੂਲ ਵਾਹਨ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ।
Total Responses : 107