ਮੌਕੇ ਐਮ ਐਲ ਏ ਦੇ ਸਪੁੱਤਰ ਵੱਲੋਂ 15 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ
ਸ਼ੋਕ ਵਰਮਾ
ਬਠਿੰਡਾ,17 ਫਰਵਰੀ 2020: ਉੱਦਮ ਅੱਗੇ ਲੱਛਮੀ ਤੇ ਪੱਖੇ ਅੱਗੇ ਪੌਣ ਕਹਾਵਤ ਨੂੰ ਰੂਪਮਾਨ ਕਰਦਿਆਂ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਨੇ ਸ਼ਾਨੋ ਸ਼ੌਕਤ ਨਾਲ ਸਲਾਨਾ ਸਮਾਗਮ ਕਰਵਾ ਕੇ ਇੱਕ ਹੋਰ ਮੀਲ ਪੱਥਰ ਕਾਇਮ ਕੀਤਾ ਹੈ। ਇਸ ਸਕੂਲ ਦੇ ਬੱਚਿਆਂ ਨੇ ਅੱਜ ਹਿੰਮਤ ੀਿ ਅਸਲੀ ਤਸਵੀਰ ਲੋਕਾਂ ਸਾਹਮਣੇ ਰੱਖੀ ਅਤੇ ਦਿਖਾਇਆ ਕਿ ਜੇਕਰ ਮੌਕਾ ਮਿਲੇ ਤਾਂ ਸਰਕਾਰੀ ਸਕੂਲ ਵੀ ਕਿਸੇ ਤੋਂ ਘੱਟ ਨਹੀਂ ਹਨ। ਪਿਛਲੇ ਕਈ ਦਿਨਾਂ ਤੋਂ ਇਸ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਅੱਜ ਵੱਡੇ ਇਕੱਠ ਦੀ ਹਾਜਰੀ ਵਿੱਚ ਸੰਪੰਨ ਹੋਇਆ । ਸਮਾਗਮ ’ਚ ਹਲਕਾ ਭੁੱਚੋ ਮੰਡੀ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਸ਼ਿਰਕਤ ਕਰਨਂ ਸੀ ਜਿੰਨਾਂ ਦੇ ਰੁਝੇਵਿਆਂ ਕਾਰਨ ਨਾਂ ਪਹੁੰਚਣ ਤੇ ਉਨਾਂ ਦੇ ਸਪੁੱਤਰ ਰੁਪਿੰਦਰ ਰਿੰਕੂ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਹਾਜਰੀ ਲਵਾਈ । ਉਨਾਂ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਨਵੀਂ ਬਿਲਡਿੰਗ ਲਈ 15 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ। ਉਨਾਂ ਸਕੂਲ ਨੂੰ ਸਹਿਯੋਗ ਦੇਣ ਵਾਲੇ ਦਾਨੀ ਸੱਜਣ ਵੀ ਸਨਮਾਨਿਤ ਕੀਤੇ।
ਸਲਾਨਾ ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਦਰਜ਼ਨ ਦੇ ਕਰੀਬ ਸੱਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕਰਦਿਆਂ ਕੋਰੀਓਗਾ੍ਰਫੀਆਂ, ਸੋਲੋ ਡਾਂਸ, ਮਲਵਈ ਗਿੱਧਾ, ਮਾਈਮ ਅਤੇ ਗਿੱਧੇ ਦਾ ਬੜਾ ਖ਼ੂਬਸੂਰਤ ਮੰਚਨ ਕੀਤਾ। ਰੁਪਿੰਦਰ ਕੋਟਭਾਈ ਨੇ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਸਭ ਤੋਂ ਪਹਿਲਾਂ ਸਕੂਲ ਦੇ ਸਮੁੱਚੇ ਪ੍ਰਬੰਧਾ ਜਾ ਵਿਸਥਾਰਿਤ ਜਾਇਜਾ ਲਿਆ। ਉਨਾਂ ਅਧਿਆਪਕ ਰਾਜਿੰਦਰ ਸਿੰਘ ਵੱਲੋਂ ਸਕੂਲ ਨੂੰ ਸਮਾਰਟ ਰੂਪ ਪ੍ਰਦਾਨ ਕਰਨ ਲਈ ਆਪਣੇ ਹੱਥੀਂ ਕੀਤੇ ਬਹੁ ਗਿਣਤੀ ਕਾਰਜਾਂ ਦੀ ਵਿਸਥਾਰਿਤ ਜਾਣਕਾਰੀ ਵੀ ਹਾਸਲ ਕੀਤੀ। ਉੱਪ ਜ਼ਿਲਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਠੇ ਇੰਦਰ ਸਿੰਘ ਪਹਿਲਾ ਅਜਿਹਾ ਸਕੂਲ ਹੈ ਜਿਸਨੇ ਦਾਖਲਾ ਮੁਹਿੰਮ ਸਬੰਧੀ ਕਮਾਲ ਦਾ ਪ੍ਰਦਰਸ਼ਨ ਕਰਦਿਆਂ 35 ਬੱਚਿਆਂ ਤੋਂ ਵਧਾ ਕੇ 170 ਬੱਚਿਆਂ ਤੱਕ ਦੀ ਅਸੰਭਵ ਵਰਗੀ ਗਿਣਤੀ ਨੂੰ ਸੰਭਵ ਬਣਾਇਆ ਹੈ। ਜ਼ਿਲਾ ਕੁਆਰਡੀਨੇਟਰ ਪਪਪਪ ਰਣਜੀਤ ਸਿੰਘ ਮਾਨ ਨੇ ਕਿਹਾ ਕਿ ਅਧਿਆਪਕ ਰਾਜਿੰਦਰ ਸਿੰਘ ਨੇ ਜ਼ਿਲੇ ਦੇ ਜਿਹੜੇ ਜਿਹੜੇ ਸਕੂਲ ਵਿੱਚ ਡਿਊਟੀ ਨਿਭਾਈ ਹੈ , ਉਹ ਸਕੂਲ ਅੱਜ ਜ਼ਿਲੇ ਦੇ ਸਮਾਰਟ ਸਕੂਲਾਂ ਵਿੱਚ ਸ਼ਾਮਿਲ ਹਨ। ਉਨਾਂ ਕਿਹਾ ਕਿ ਇਹ ਪਿੰਡ ਦੇ ਲੋਕ ਤੇ ਸਕੂਲ ਵਿੱਚ ਪੜਦੇ ਬੱਚੇ ਕਿਸਮਤ ਵਾਲੇ ਹਨ ਜੋ ਉਨਾਂ ਨੂੰ ਰਾਜਿੰਦਰ ਸਿੰਘ ਵਰਗਾ ਅਧਿਆਪਕ ਤੇ ਅਜਿਹੀ ਮਿਹਨਤੀ ਟੀਮ ਮਿਲੀ ਹੈ। ਇਸ ਮੌਕੇ ਮਹਿਮਾਨਾਂ ਵੱਲੋਂ ਸਕੂਲ ਨੂੰ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ । ਉਨਾਂ ਅਮਰਜੀਤ ਸਿੰਘ ਸਾਬਕਾ ਸਰਪੰਚ ਵੱਲੋਂ ਸਕੂਲ ਨੂੰ ਦਿੱਤੀ ਗਈ ਡੇਢ ਕਨਾਲ ਜਮੀਨ ਦੇਣ ਨੂੰ ਮਿਸਲੀ ਕਰਾਰ ਦਿੰਦਿਆਂ ਉਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ।
ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫਸਰ ਸ਼ਿਵਪਾਲ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੇ ਜਿੱਥੇ ਪੂਰੇ ਜ਼ਿਲੇ ਦਾ ਮਾਣ ਵਧਾਇਆ ਹੈ , ਉੱਥੇ ਅਧਿਆਪਕ ਰਾਜਿੰਦਰ ਸਿੰਘ ਨੇ ਦਾਖਲਿਆਂ ਲਈ ਜੀ ਤੋੜ ਯਤਨ ਕਰਕੇ ਸਕੂਲ ਦੀਆਂ ਦੋ ਅਧਿਆਪਕ ਅਸਾਮੀਆਂ ਵਿੱਚ ਤਿੰਨ ਹੋਰ ਪੋਸਟਾ ਦਾ ਵਾਧਾ ਕਰ ਦਿੱਤਾ ਹੈ , ਜੋ ਕਿ ਵੱਡੇ ਮਾਣ ਵਾਲੀ ਗੱਲ ਹੈ। ਇਸ ਮੌਕੇ ਲਖਵਿੰਦਰ ਲੱਖਾ ਚੇਅਰਮੈਨ ਬਲਾਕ ਸੰਮਤੀ ਨੇ ਵੀ ਸਕੂਲ ਪ੍ਰਬੰਧਾਂ ਦੀ ਖੁੱਲੇ ਦਿਲ ਨਾਲ ਸ਼ਲਾਘਾ ਕੀਤੀ। ਇਸ ਮੌਕੇ ਸ਼ਿਵਪਾਲ ਗੋਇਲ ਉੱਪ ਜ਼ਿਲਾ ਸਿੱਖਿਆ ਅਫ਼ਸਰ ਬਠਿੰਡਾ , ਸੁਨੀਲ ਕੁਮਾਰ ਬੀ.ਪੀ.ਈ.ਓ ਗੋਨਿਆਣਾ ਅਤੇ ਸ. ਦਰਸ਼ਨ ਸਿੰਘ ਜੀਦਾ ਬੀ.ਪੀ.ਈ.ਓ ਬਠਿੰਡਾ ਨੇ ਵੀ ਹਾਜਰੀ ਭਰੀ ਅਤੇ ਸਕੂਲ ਪ੍ਰਬੰਧਕਾਂ ਦੀ ਪਿੱਠ ਥਾਪੜੀ। ਸਮਾਗਮ ਦੌਰਾਨ ਪਿੰਡ ਸਰਪੰਚ ਗੋਲੋ ਕੌਰ , ਪੰਚ ਹਰਮੇਲ ਸਿੰਘ, ਰਾਜਾ ਸਿੰਘ ਸਾਬਕਾ ਸਰਪੰਚ, ਰਣਜੀਤ ਮਾਨ ਜ਼ਿਲਾ ਕੁਆਰਡੀਨੇਟਰ, ਅਮਰਿੰਦਰਪਾਲ ਕੌਰ ਸੀ.ਐਚ.ਟੀ ਬਲਾਹੜ ਮਹਿਮਾ, ਬਲਵੀਰ ਸਿੱਧੂ ਜ਼ਿਲਾ ਪੈੱਸ ਸਕੱਤਰ ਬਠਿੰਡਾ, ਅਮਰਿੰਦਰ ਸਿੰਘ ਸੀ.ਐਮ.ਟੀ. ਹਰਵਿੰਦਰ ਸਿੰਘ ਗਰੇਵਾਲ ਪ੍ਰਧਾਨ ਰੋਟਰੀ ਕਲੱਬ, ਪਿੰਡ ਦੀ ਸਮੁੱਚੀ ਪੰਚਾਇਤ ਨੇ ਹਾਜਰੀ ਲਵਾਈ। ਸਮਾਗਮ ਦੌਰਾਨ ਸਟੇਜ ਸੰਚਾਲਨ ਅਧਿਆਪਕ ਰਾਜਿੰਦਰ ਸਿੰਘ ਨੇ ਕੀਤਾ।