← ਪਿਛੇ ਪਰਤੋ
ਬ੍ਰਿਟੇਨ ਦੀ ਐਮ ਪੀ ਨੂੰ ਭਾਰਤ ਦਾਖਲ ਹੋਣ ਤੋਂ ਰੋਕਿਆ, ਵਾਪਸ ਦੁਬਈ ਭੇਜਿਆ ਨਵੀਂ ਦਿੰਲੀ, 17 ਫਰਵਰੀ, 2020 : ਬ੍ਰਿਟਿਸ਼ ਅੇਮ ਪੀ ਦੇਬੀ ਅਬਰਾਹਮ ਨੂੰ ਅੱਜ ਭਾਰਤ ਦਾਖਲ ਹੋਣ ਦੀਆਂ ਰਿਪੋਰਟਾਂ ਹਨ ਤੇ ਖਬਰ ਇਹ ਵੀ ਹੈ ਕਿ ਉਹਨਾਂ ਨੂੰ ਦੁਬਈ ਵਾਪਸ ਡਿਪੋਰਟ ਭੇਜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਬ੍ਰਿਟਿਸ਼ ਅੇਮ ਪੀ ਦਾ ਈ ਵੀਜ਼ਾ ਕੈਂਸਲ ਕਰ ਦਿੱਤਾ ਗਿਆ ਸੀ ਤੇ ਇਸੇ ਲਈ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਦੇਸ਼ ਅੰਦਰ ਪ੍ਰਵੇਸ਼ ਨਹੀਂ ਹੋਣ ਦਿੱਤਾ ਗਿਆ। ਸਰਕਾਰੀ ਸੁਤਰਾਂ ਦਾ ਦੱਸਣਾ ਹੈ ਕਿ ਬ੍ਰਿਟਿਸ਼ ਅੇਮ ਪੀ ਦੇਬੀ ਅਬਰਾਹਮ ਕੋਲ ਭਾਰਤ ਵਿਚ ਦਾਖਲ ਲਈ ਹੋਣ ਲਈ ਵੈਲਿਡ ਵੀਜ਼ਾ ਨਹੀਂ ਸੀ। ਇਸੇ ਲਈ ਦੇਸ਼ ਵਿਚ ਪ੍ਰਵੇਸ਼ ਨਹੀਂ ਹੋਣ ਦਿੱਤਾ ਗਿਆ। ਉਹ ਸਵੇਰੇ 9.00 ਵਜੇ ਐਮੀਰੇਟਸ ਦੀ ਫਲਾਈਟ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ ਸਨ। ਉਹਨਾਂ ਨੂੰ ਸਮੇਂ ਸਿਰ ਦੱਸ ਦਿੱਤਾ ਗਿਆ ਕਿ ਉਹ ਦੇਸ਼ ਵਿਚ ਦਾਖਲ ਨਹੀਂ ਹੋ ਸਕਦੇ। ਇਹ ਵੀ ਆਖਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਸ਼ਮੀਰ ਮਾਮਲੇ 'ਤੇ ਭਾਰਤ ਸਰਕਾਰ ਦੇ ਫੈਸਲਿਆਂ ਦੀ ਜ਼ੋਰਦਾਰ ਆਲੋਚਨਾ ਕੀਤੀ ਜਿਸ ਕਾਰਨ ਉਹਨਾਂ ਨੂੰ ਦੇਸ਼ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਕਸ਼ਮੀਰ ਦੇ ਚੇਅਰਪਰਸਨ ਅਬਰਾਹਮ ਨੇ ਆਖਿਆ ਹੈ ਕਿ ਉਸ ਨਾਲ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਗਿਆ। ਸੂਤਰਾਂ ਮੁਤਾਬਕ ਉਹਨਾਂ ਨੂੰ ਵਾਪਸ ਦੁਬਈ ਭੇਜ ਦਿੱਤਾ ਗਿਆ ਹੈ।
Total Responses : 108