← ਪਿਛੇ ਪਰਤੋ
ਪੱਟੀ, 17 ਫਰਵਰੀ 2020: ਪੱਟੀ ਤੋ ਅੰਮ੍ਰਿਤਸਰ ਜਾ ਰਹੀ ਰੇਲਗੱਡੀ ਦੇ ਥੱਲੇ ਆਉਣ ਨਾਲ ਇਕ ਨੌਜ਼ਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜੀ ਆਰ ਪੀ ਪੱਟੀ ਦੇ ਇੰਚਾਰਜ਼ ਏ ਐਸ ਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਦੁਪਿਹਰ 12 ਵਜ਼ੇ ਪੱਟੀ ਤੋ ਅੰਮ੍ਰਿਤਸਰ ਜਾ ਰਹੀ ਰੇਲਗੱਡੀ ਨੰਬਰ ੭੪੬੮੩ ਦੇ ਥੱਲੇ ਇਕ ਨੌਜ਼ਵਾਨ ਜੋ ਕਿ ਰੇਲਵੇ ਲਾਈਨ ਲਾਹੌਰ ਰੋਡ ਵਾਲਾ ਫਾਟਕ ਕੋਲ ਪਾਰ ਕਰ ਰਿਹਾ ਸੀ ਤਾਂ ਗੱਡੀ ਥੱਲੇ ਆ ਗਿਆ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਮ੍ਰਿਤਕ ਦੀ ਪਹਿਚਾਣ ਵਰਿੰਦਰਪਾਲ 36 ਪੁੱਤਰ ਵਿਜੇ ਕੁਮਾਰ ਨਿਵਾਸੀ ਵਾਰਡ ਨੰ: 18 ਪੱਟੀ ਵਜੋ ਹੋਈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
Total Responses : 107