59 ਮਰੀਜ਼ ਅੱਖਾਂ ਦੇ ਅਪਰੇਸ਼ਨ ਲਈ ਚੁਣੇ
ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਬੁੱਧ ਸਿੰਘ ਨਗਰ ਕੁੱਕੜ ਮਾਜਰਾ ਵੱਲੋਂ ਗੁਰਦੁਆਰਾ ਸਿੰਘ ਸਭਾ ਪਿੰਡ ਚੱਕਫੱਲੂ ਵਿਖੇ ਸਵ: ਸਤਨਾਮ ਸਿੰਘ ਯੂ ਐਸ ਏ ਦੀ ਮਿੱਠੜੀ ਯਾਦ ਵਿੱਚ ਉਨਾਂ੍ਹ ਦੇ ਪਰਿਵਾਰ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਅਤੇ ਮੁਫਤ ਅਪਰੇਸ਼ਨ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਕਰਦਿਆਂ ਸ: ਗੁਰਮੁੱਖ ਸਿੰਘ ਯੂ ਐਸ ਏ, ਅਤੇ ਜਥੇਦਾਰ ਜੋਗਾ ਸਿੰਘ ਨੇ ਕਿਹਾ ਕਿ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਜੀ ਵੱਲੋਂ ਬੀਤ ਅਤੇ ਕੰਢੀ ਦੇ ਖੇਤਰ 'ਚ ਸ਼ੁਰੂ ਕੀਤੀਆਂ ਸਿਹਤ ਸੇਵਾਵਾਂ ਦੇ ਕਾਰਜ ਸ਼ਲਾਘਾਯੋਗ ਹਨ।ਇਨਾਂ੍ਹ ਸਿਹਤ ਸੇਵਾਵਾਂ ਦਾ ਇਸ ਇਲਾਕੇ ਦੇ ਗਰੀਬ ਲੋਕਾਂ ਨੂੰ ਵੱਡੇ ਪੱਧਰ ਤੇ ਲ਼ਾਭ ਮਿਲ ਰਿਹਾ ਹੈ।ਉਨਾਂ੍ਹ ਕਿਹਾ ਕਿ ਬਾਬਾ ਬੁੱਧ ਸਿੰਘ ਜੀ ਵਲੋਂ ਉਸਾਰੇ ਸਿਹਤ ਅਦਾਰਿਆਂ ਦੀ ਮਦਦ ਕਰਨ ਲਈ ਸਾਡਾ ਪਰਿਵਾਰ ਹਮੇਸ਼ਾ ਵਚਨਬੱਧ ਹੈ।ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਮੁੱਖ ਪ੍ਰਬੰਧਕ ਸ ਰਘਬੀਰ ਸਿੰਘ ਨੇ ਬੀਬੀ ਸੁਸ਼ੀਲ ਕੌਰ ਦੀ ਦੇਖ ਰੇਖ ਹੇਠ ਬਾਬਾ ਬੁੱਧ ਸਿੰਘ ਜੀ ਢਾਹਾਂ ਵਲੋਂ ਸ਼ੁਰੂ ਕੀਤੇ ਇਸ ਸੇਵਾ ਮਿਸ਼ਨ ਦੇ ਮੁੱਖ ਟੀਚਿਆ ਤੇ ਇਸ ਦੀ ਉੱਨਤੀ ਲਈ ਕੀਤੇ ਜਾ ਰਹੇ ਯਤਨਾਂ ਵਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਹਸਪਤਾਲ ਵਿੱਚ ਮੈਡੀਸਨ, ਦੰਦ, ਔਰਤ ਰੋਗਾਂ, ਅੱਖਾਂ ਅਤੇ ਡਾਇਲਸੈਸ ਸੈਂਟਰ ਸਮੇਤ ਹੋਰ ਮੁਹੱਈਆ ਕੀਤੀਆਂ ਜਾਂਦੀਆਂ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਲੋਕਾਂ ਨੂੰ ਅਪੀਲ ਕੀਤੀ। ਕੈਂਪ ਚ ਅੱਖਾਂ ਦੇ ਮਾਹਿਰ ਡਾ ਸੱਤਿਆਪ੍ਰਕਾਸ਼ ਨੇ 175 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆ।79 ਮਰੀਜ ਅੱਖਾਂ ਦੇ ਅਪ੍ਰੇਸ਼ਨ ਲਈ ਚੁਣੇ ਗਏ ਜਿਨ੍ਹਾਂ ਦੇ ਅਪਰੇਸ਼ਨ ਗੁਰੁ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ ਵਿਖੇ ਕੀਤੇ ਜਾਣਗੇ।ਕੈਂਪ ਮੌਕੇ 100 ਦੇ ਕਰੀਬ ਮਰੀਜਾਂ ਨੂੰ ਨਜ਼ਰ ਦੀਆਂ ਐਨਕਾਂ ਵੀ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ ਦੀਦਾਰ ਸਿੰਘ, ਗੁਰਮੁੱਖ ਸਿੰਘ ਯੂ ਐਸ ਏ,ਜਥੇਦਾਰ ਜੋਗਾ ਸਿੰਘ, ਹਰਿੰਦਰਪਾਲ ਸਿੰਘ, ਸਰਵਣ ਸਿੰਘ, ਬਲਵਿੰਦਰ ਸਿੰਘ, ਬਗੀਚਾ ਸਿੰਘ ਸਮੇਤ ਪਿੰਡ ਦੀਆਂ ਹੋਰ ਵੀ ਮੋਹਤਵਾਰ ਸ਼ਖਸ਼ੀਅਤਾਂ ਹਾਜ਼ਰ ਸਨ।