ਵਾਤਾਵਰਨ ਪ੍ਰੇਮੀ ਕਾਮਰੇਡ ਗੁਰਦਿਆਲ ਸਿੰਘ ਸ਼ੀਤਲ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ
ਰਵਿੰਦਰ ਗਰਗ ਘਨੌਰ
ਸ਼ੇਰਪੁਰ, 18 ਫਰਵਰੀ, 2020 : ਪ੍ਰਕਿਰਤੀ ਅਤੇ ਕੁਦਰਤ ਦੇ ਗੂੜ੍ਹੇ ਮਿੱਤਰ ਬਣ ਪੂਰੀ ਜ਼ਿੰਦਗੀ ਲੋਕਾਂ ਦੇ ਲਈ ਜਿਉਣ ਵਾਲੇ ਉੱਘੇ ਵਾਤਾਵਰਨ ਪ੍ਰੇਮੀ ਕਾਮਰੇਡ ਗੁਰਦਿਆਲ ਸਿੰਘ ਸ਼ੀਤਲ ਦੀ ਮ੍ਰਿਤਕ ਦੇਹ ਨੂੰ ਅੱਜ ਉਨ੍ਹਾਂ ਦੀ ਸਵੈ-ਇੱਛਾ ਅਨੁਸਾਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਰਹਿਬਰ ਮੈਡੀਕਲ ਇੰਸਟੀਚਿਊਟ ਫੱਗੂਵਾਲਾ ਰੋਡ ਭਵਾਨੀਗੜ੍ਹ ਨੂੰ ਦਾਨ ਕੀਤਾ ਗਿਆ ਹੈ। ਸਵ. ਗੁਰਦਿਆਲ ਸ਼ੀਤਲ ਦੀ ਇਹ ਦਿਲੀ ਇੱਛਾ ਸੀ ਕਿ ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ, ਜਿਸਨੂੰ ਉਨ੍ਹਾਂ ਦੇ ਮਰਨ ਉਪਰੰਤ ਪੂਰਾ ਕੀਤਾ ਗਿਆ ਹੈ। ਸਾਥੀਆਂ ਵੱਲੋਂ ਮ੍ਰਿਤਕ ਦੇਹ ਨੂੰ ਐਮਬੂਲੈਂਸ ਰਾਹੀਂ ਕਸਬਾ ਸ਼ੇਰਪੁਰ ਵਿਚੋਂ ਕਾਫਲੇ ਦੇ ਰੂਪ ਵਿੱਚ ‘ਕਾਮਰੇਡ ਗੁਰਦਿਆਲ ਸਿੰਘ ਸ਼ੀਤਲ ਅਮਰ ਰਹੇ’ ਅਤੇ 'ਗੁਰਦਿਆਲ ਸ਼ੀਤਲ ਨੂੰ ਆਖਰੀ ਲਾਲ ਸਲਾਮ' ਦੇ ਅਕਾਸ਼ ਗੂੰਜਾਊ ਨਾਅਰਿਆਂ ਨਾਲ ਰੰਗਲੇ ਸੱਜਣ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਜਿਕਰਯੋਗ ਹੈ ਕਿ ਕਾਮਰੇਡ ਗੁਰਦਿਆਲ ਸਿੰਘ ਸ਼ੀਤਲ ਦਾ ਬੀਤੇ ਕੱਲ੍ਹ ਮੋਹਾਲੀ ਦੇ ਇੱਕ ਹਸਪਤਾਲ ਵਿੱਚ ਸੰਖੇਪ ਬਿਮਾਰੀ ਦੇ ਚਲਦਿਆਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨਾਨਕਸਰ ਸਾਹਿਬ ਬੜੀ ਰੋਡ ਸ਼ੇਰਪੁਰ ਵਿਖੇ ਮਿਤੀ 26 ਫਰਵਰੀ ਦਿਨ ਬੁੱਧਵਾਰ ਨੂੰ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕ ਸੰਘਰਸ਼ ਜਥੇਬੰਦੀਆਂ, ਰਾਜਨੀਤਿਕ, ਸਮਾਜਿਕ, ਅਤੇ ਧਾਰਮਿਕ ਆਗੂਆਂ ਨੇ ਕਿਹਾ ਕਿ ਸ੍ਰ. ਗੁਰਦਿਆਲ ਸਿੰਘ ਸ਼ੀਤਲ ਹਮੇਸ਼ਾ ਹੀ ਸਾਡੇ ਵਿੱਚ ਉਨ੍ਹਾਂ ਵੱਲੋਂ ਲਗਾਏ ਰੁੱਖਾਂ ਦੀ ਛਾਂ ਬਣਕੇ ਸਦਾ ਅਮਰ ਰਹਿਣਗੇ। ਇਸ ਮੌਕੇ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਰਾਜਿੰਦਰ ਜੀਤ ਸਿੰਘ ਕਾਲਾਬੂਲਾ, ਹਰਗੋਬਿੰਦ ਸ਼ੇਰਪੁਰ, ਰਣਜੀਤ ਸਿੰਘ ਕਾਲਾਬੂਲਾ, ਪਰਮਤ੍ਰਿਪਤ ਕਾਲਾਬੂਲਾ, ਦੇਸ ਰਾਜ ਉਮਰਪੁਰਾ, ਲਸ਼ਕਰ ਸਿੰਘ ਮਿੱਠੜਾ, ਬਲਵਾਨ ਸਿੰਘ, ਸ਼ਿੰਗਾਰਾ ਸਿੰਘ ਸੇਖਾ, ਮਨਜੀਤ ਸਿੰਘ ਮਾਨ, ਡਾ ਮਹਿੰਦਰ ਪਾਲ, ਗੁਰਜੀਤ ਸਿੰਘ ਰਾਏਸਰ, ਹਰਚੰਦ ਸਿੰਘ ਭੱਠਲ, ਲਸ਼ਮਣ ਸਿੰਘ ਲੱਡਾ, ਤੇਜਾ ਸਿੰਘ ਕਾਲਾਬੂਲਾ, ਦਰਸ਼ਨ ਸਿੰਘ ਠੀਕਰੀਵਾਲ, ਸੁਰਜੀਤ ਸਿੰਘ ਦੇਹੜ, ਜਗਰਾਜ ਸਿੰਘ ਜੋਗਾ, ਕਰਸਮ ਸਿੰਘ, ਸ਼ਮਿੰਦਰ ਸਿੰਘ ਲੌਂਗੋਵਾਲ, ਦਰਸ਼ਨ ਬਾਜਵਾ, ਸੰਦੀਪ ਸਿੰਘ, ਡਾਕਟਰ ਐਨ ਐੱਸ ਸੋਢੀ, ਰਾਜ ਸਿੰਘ ਖੇੜੀ ਸਾਬਕਾ ਵਿਧਾਇਕ, ਬਲਵੰਤ ਸਿੰਘ ਬਿੱਲੂ, ਜਸਵੰਤ ਸਿੰਘ, ਕਾਮਰੇਡ ਵਿਸਾਖਾ ਸਿੰਘ ਧੂਰੀ, ਗੁਰਬਖਸ ਸਿੰਘ, ਰਾਜਵਿੰਦਰ ਰਾਹੀ, ਬਘੇਲ ਸਿੰਘ ਧਾਲੀਵਾਲ, ਗੁਰਬਖਸ਼ ਸਿੰਘ, ਜੋਰਾ ਸਿੰਘ, ਮਨਜੀਤ ਸਿੰਘ ਧਾਮੀ, ਨਰੰਗ ਸਿੰਘ, ਭੈਣ ਗੁਮਕਰ ਕੌਰ ਬਰਨਾਲਾ, ਭੈਣ ਗੁਰਮੀਤ ਕੌਰ ਰੁਪਾਲ, ਸੁਖਦੇਵ ਸਿੰਘ ਬੜੀ,ਜੱਸੀ ਪੇਧਨੀ, ਭੈਣ ਗੁਰਮੀਤ ਕੌਰ ਭੁਪਾਲ, ਕਾਮਰੇਡ ਬਧੇਸਰ ਸਿੰਘ, ਗੁਰਦਰਸ਼ਨ ਸਿੰਘ ਖੱਟੜਾ, ਮੇਲਾ ਸਿੰਘ ਕੱਟੂ, ਸੋਹਣ ਸਿੰਘ ਮਾਝੀ, ਸੁਰਿੰਦਰਪਾਲ ਕੌਸ਼ਲ, ਮਾਸਟਰ ਮੋਹਿੰਦਰ ਪ੍ਰਤਾਪ, ਸਵਰਨਜੀਤ ਸਿੰਘ ਘਨੌਰ, ਸਮੂਹ ਪਤਰਕਾਰ ਭਾਈਚਾਰਾ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਹਾਜਿਰ ਸਨ।