ਤਰਨਤਾਰਨ, 18 ਫਰਵਰੀ 2020 - ਬੀਤੀ 8 ਫਰਵਰੀ ਨੂੰ ਤਰਨਤਾਰਨ ਏਰੀਆ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਹੁਵਿੰਡ ਤੋਂ ਕੱਢੇ ਗਏ ਨਗਰ ਕੀਰਤਨ ਮੋਕੇ ਵਾਪਰੇ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਤਿੰਨ ਬੱਚਿਆਂ ਭਾਈ ਮਨਦੀਪ ਸਿੰਘ, ਗੁਰਪਰੀਤ ਸਿੰਘ ਅਤੇ ਭਾਈ ਗੁਰਕੀਰਤ ਸਿੰਘ ਦੀ 17 ਫਰਵਰੀ ਨੂੰ ਪਹੁਵਿੰਡ ਵਿਖੇ ਅੰਤਿਮ ਅਰਦਾਸ ਅਤੇ ਸਰਧਾਂਜਲੀ ਸਮਾਗਮ ਹੋਇਆ।
ਇਸ ਮੌਕੇ ਅਨੇਕਾਂ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਬੱਚਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੋਕੇ ਮਾਝਾ ਜੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਤਰਨਤਾਰਨ ਜ਼ਿਲ੍ਹਾ ਦੇ ਪ੍ਰਧਾਨ ਗੁਰਦੇਵ ਸਿੰਘ ਲਾਖਣਾ ਖੇਮਕਰਨ, ਹਲਕਾ ਇੰਚਾਰਜ ਜਸਬੀਰ ਸਿੰਘ, ਸੁਰ ਸਿੰਘ ਆਪ ਦੇ ਸੀਨੀਅਰ ਆਗੂ ਬਲਜੀਤ ਸਿੰਘ ਖਹਿਰਾ, ਰਣਜੀਤ ਕੁਮਾਰ, ਅਮਰਜੀਤ ਸਿੰਘ, ਸੁਰਸਿੰਘ, ਰੇਸ਼ਮ ਸਿੰਘ, ਅਤੇ ਹੋਰ ਵਲੰਟੀਅਰਜ ਹਾਜਰ ਸਨ।