ਚੰਡੀਗੜ੍ਹ, 18 ਫਰਵਰੀ 2020 - ਨਿਊਜ਼-18 ਦੇ ਬਹੁਤ ਹੀ ਹੋਣਹਾਰ ਤੇ ਬੇਬਾਕ ਨੌਜਵਾਨ ਪੱਤਰਕਾਰ ਅਮਨ ਬਰਾੜ ਦੀ ਬੇਵਕਤੇ ਮੌਤ ਹੋ ਗਈ। ਅਮਨ ਬਰਾੜ 23 ਸਾਲ ਦਾ ਸੀ। ਇਸ ਨੌਜਵਾਨ ਪੱਤਰਕਾਰ ਦੀ ਬੇਵਕਤੀ ਮੌਤ ਕਾਰਨ ਸਮੁੱਚੇ ਪੱਤਰਕਾਰ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ। ਅਮਨ ਆਪਣੀ ਮੁਸਕੁਰਾਹਟ ਤੇ ਬੇਬਾਕੀ ਨਾਲ ਵੱਡੇ ਲੀਡਰਾਂ ਦੀ ਇੰਟਰਵਿਊ ਕਰਨ ਕਰ ਕੇ ਅੱਜ ਕੱਲ੍ਹ ਚਰਚਿਤ ਚਿਹਰਾ ਬਣ ਚੁੱਕਾ ਸੀ। ਪਰ ਜ਼ਿੰਦਗੀ ਦੀ ਲੜਾਈ ਨੂੰ ਅਮਨ ਇੰਨੀ ਜਲਦੀ ਹਾਰ ਜਾਏਗਾ, ਇਹ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ।
ਅਮਨ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਤੇ ਉਹ ਇਸ ਵਕਤ ਚੈਨਲ ਤੋਂ ਛੁੱਟੀ ਲੈ ਆਪਣਾ ਇਲਾਜ ਕਰਾ ਰਿਹਾ ਸੀ।