- ਪਿੰਡਾਂ ਤੇ ਸ਼ਹਿਰ 'ਚ ਮੀਟਿੰਗ ਕਰ ਵਰਕਰਾਂ ਨੂੰ ਕੀਤਾ ਲਾਮਬੰਦ
ਫਿਰੋਜ਼ਪੁਰ, 18 ਫ਼ਰਵਰੀ 2020 - ਲੋਕ ਸਭਾ ਚੋਣਾਂ ਦੌਰਾਨ ਸ਼ਹਿਰੀ ਹਲਕੇ ਤੋੰ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਲੀਡ ਨਾਲ ਜਿਤਾਉਣ ਵਾਲੇ ਸ਼ਹਿਰੀ ਹਲਕੇ ਦਾ ਅਹਿਸਾਨ ਪਾਰਟੀ ਕਦੇ ਵੀ ਭੁੱਲ ਨਹੀ ਸਕਦੀ ਅਤੇ ਵਰਕਰਾਂ ਦੇ ਬੁਲੰਦ ਹੌਸਲੇ ਸਰਕਾਰ ਦੀਆਂ ਧੱਕੇਸ਼ਾਹੀਆ ਤੇ ਵਧੀਕੀਆਂ ਕਦੇ ਪਸਤ ਨਹੀ ਕਰ ਸਕਦੀਆਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ 25 ਫ਼ਰਵਰੀ ਦੀ ਰੋਸ ਰੈਲੀ ਲਈ ਕੀਤੇ ਜਾ ਰਹੇ ਇਕੱਠ ਲਈ ਲੋਕਾਂ ਨੂੰ ਲਾਮਬੰਦ ਕਰਦਿਆਂ ਕੀਤਾ।
ਚਰਨਜੀਤ ਸਿੰਘ ਬਰਾੜ ਨੇ ਅੱਜ ਪਿੰਡ ਬਾਰੇ ਕੇ, ਗੁਲਾਮ ਹੁਸੈਨਵਾਲਾ, ਹੁਸੈਨੀਵਾਲਾ , ਗੋਖੀ ਵਾਲਾ ,ਮਾਛੀਵਾੜਾ, ਕੋਟ ਭਾਈ ਸੌਦਾਗਰ ਸਿੰਘ, ਪੀਰ ਇਸਮਾਈਲ ਖਾ ,ਮਧਰੇ ,ਹਸਤੇ ਕੇ ,ਸੂਬਾ ਜਦੀਦ,ਝੁੱਗੇ ਹਜਾਰਾਂ ਸਿੰਘ ,ਗੱਟੀ ਰਾਜੋ ਕੇ ,ਗੱਟੀ ਰਹੀਮੇ ਕੇ ,ਟੇਡੀਂ ਵਾਲਾ, ਚਾਂਦੀ ਵਾਲਾ, ਕਮਾਲੇ ਵਾਲਾ ,ਕੁੰਡੇ ,ਖੁੰਦਰ ਗੱਟੀ ,ਕਮਾਲੇ ਵਾਲਾ ਵਿਖੇ ਵਰਕਰ ਮੀਟਿੰਗਾ ਕੀਤੀਆਂ। ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਵਲੋੰ ਸ਼੍ਰੀ ਗੁਟਕਾ ਸਾਹਿਬ ਹੱਥਾਂ 'ਚ ਫੜ ਸਹੁੰ ਖਾ ਕੇ ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਉਸਦਾ ਮੁੰਹ ਤੋੜ ਜਵਾਬ ਦੇਣ ਲਈ ਪੰਜਾਬ ਦੀ ਜਨਤਾ 2022 ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਗੂੰਗੀ ਬੋਲੀ ਸਰਕਾਰ ਦੇ ਖਿਲਾਫ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਰੈਲੀਆ ਵਿੱਚ ਲੋਕਾਂ ਦੇ ਉਤਸ਼ਾਹ ਪੂਰਵਕ ਇਕੱਠ ਇਸ ਗੱਲ ਦੇ ਪ੍ਰਤੀਕ ਹਨ। ਉਹਨਾਂ ਨੇ ਵਰਕਰਾਂ ਨੂੰ 25 ਫਰਵਰੀ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੀ ਹੋ ਰਹੀ ਰੈਲੀ 'ਚ ਵੱਡਾ ਇਕੱਠ ਕਰਕੇ ਇਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮੁੱਢ ਬੰਨਣ ਲਈ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ 'ਤੇ ਸਾਬਕਾ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ ,ਅਤੇ ਆਸ਼ੀਸ਼ਪਰੀਤ ਸਿੰਘ ਸਾਈਆਂ ਵਾਲਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਨੇ ਵੀ ਆਪਣੇ ਵਿਚਾਰ ਵਰਕਰਾਂ ਨਾਲ ਸਾਂਝੇ ਕੀਤੇ। ਇਸ ਮੌਕੇ 'ਤੇ ਸੁਖਪਾਲ ਸਿੰਘ ਗੋਖੀ ਵਾਲਾ, ਹੀਰਾ ਪੁੱਗਲ, ਪਰਮਜੀਤ ਸਿੰਘ ਬਰਾੜ, ਪੱਪੂ ਕੋਤਵਾਲ, ਮਾਸਟਰ ਗੁਰਨਾਮ ਸਿੰਘ, ਆਦਿ ਆਗੂ ਹਾਜਰ ਸਨ।