← ਪਿਛੇ ਪਰਤੋ
ਲਖਨਊ, 18 ਫਰਵਰੀ - ਕਾਨਪੁਰ ਦੇ ਬਿਲਹੌਰ ਇਲਾਕੇ 'ਚ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਇੱਕ ਬੱਸ ਅਤੇ ਫਾਰਚੂਨਰ ਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਇਸ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ 12 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਰ ਲਖਨਊ ਤੋਂ ਆਗਰਾ ਜਾ ਰਹੀ ਸੀ, ਕਿ ਬਿਹਾਰ ਤੋਂ ਆ ਰਹੀ ਇੱਕ ਬੱਸ ਨਾਲ ਭਿੜ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ 5 ਲੋਕ ਸਵਾਰ ਸਨ ਜਦੋਂ ਕੋ ਡਰਾਇਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
Total Responses : 108