ਕੁਲਵੰਤ ਸਿੰਘ ਬੱਬੂ
ਰਾਜਪੁਰਾ 18 ਫਰਵਰੀ 2020 - ਰਾਜਪੁਰਾ ਐਸਡੀਐਮ ਸ਼ਿਵ ਕੁਮਾਰ ਨੇ ਦੱਸਿਆ ਕਿ ਸੇਫ਼ ਸਕੂਲ ਵਾਹਨ ਤਹਿਤ ਵੱਖ ਵੱਖ ਸਕੂਲਾਂ ਦੇ ਵਹੀਕਲ ਜੋ ਵਿਦਿਆਰਥੀਆਂ ਨੂੰ ਭਾਰਤੀ ਸਕੂਲ ਲੈ ਕੇ ਜਾਣ ਆਉਣ ਲਈ ਚੱਲ ਰਹੇ ਹਨ ਉਨ੍ਹਾਂ ਦੀ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਐਸਡੀਐਮ ਰਾਜਪੁਰਾ ਸ਼ਿਵ ਕੁਮਾਰ ਜੀ ਨੇ ਰਾਜਪੁਰਾ ਦਰਜਨਾਂ ਸਕੂਲ ਵਾਹਨ ਚਲਾਉਣ ਕੀਤੀ ਗੲੇ
ਉਨ੍ਹਾਂ ਦੱਸਿਆ ਕਿ ਰਾਜਪੁਰਾ ਵਿੱਚ ਸਕੂਲਾਂ ਦੀ ਵਾਹਨ ਚੈਕਿੰਗ ਦੌਰਾਨ ਕੁਝ ਆਟੋ ਰਿਕਸ਼ਾ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਕਈ ਆਟੋ ਰਿਕਸ਼ਾ ਅਤੇ ਬੱਸਾਂ ਨੂੰ ਜ਼ਬਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਇੱਕ ਆਟੋ ਰਿਕਸ਼ਾ ਜੋ ਕਿ ਸਕੂਲਾਂ ਵਿੱਚ ਅਲਾਊਡ ਨਹੀਂ ਹੈ ਉਸ ਵਿੱਚ ਵੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਬੱਚੇ ਲੱਦੇ ਜਾਂਦੇ ਹਨ ਜੋ ਕਿ ਬਹੁਤ ਜ਼ਿਆਦਾ ਗ਼ੈਰ ਕਾਨੂੰਨੀ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਨੂੰ ਸਾਰ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਿਰਦੇਸ਼ਾਂ ਤਹਿਤ ਇਹ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ ਉਨ੍ਹਾਂ ਸਕੂਲ ਪ੍ਰਬੰਧਕਾਂ ਅਤੇ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਕੂਲ ਵਿੱਚ ਲਿਆਉਣ ਅਤੇ ਘਰ ਵਾਪਸ ਜਾਣ ਵਾਲੇ ਵਾਹਨਾਂ ਨੂੰ ਪੂਰੀ ਤਰ੍ਹਾਂ ਠੀਕ ਕਰਵਾਉਣ ਇਸ ਵਿੱਚ ਕਿਸੇ ਤਰ੍ਹਾਂ ਦੀ ਵੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਲਈ ਸਕੂਲਾਂ ਵੱਲੋਂ ਲਗਾਏ ਵਾਹਨਾਂ ਬਾਰੇ ਜਾਗਰੂਕ ਹੋਣ