ਸਕੂਲ ਦੇ ਵਿਦਿਆਰਥੀ ਧਰਤੀ ਤੇ ਬੈਠ ਕੇ ਪੜ੍ਹਨ ਨੂੰ ਮਜ਼ਬੂਰ, ਸਕੂਲ ਸਟਾਫ ਡਰਦਾ ਹੈ ਬਦਲੀਆਂ ਤੋਂ
ਸੰਜੀਵ ਸੂਦ
ਲੁਧਿਆਣਾ, 18 ਫਰਵਰੀ 2020 - ਲੁਧਿਆਣਾ ਦੇ ਪਿੰਡ ਜਗੀਰਪੁਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਹਾਲਾਤ ਇਸ ਕਦਰ ਖਸਤਾ ਹੋ ਚੁੱਕੇ ਨੇ ਕਿ ਬਿਲਡਿੰਗ ਕਿਸੇ ਵੀ ਵੇਲੇ ਢਹਿ ਢੇਰੀ ਹੋ ਸਕਦੀ ਹੈ ਅਤੇ ਸਕੂਲ ਦੇ ਵਿੱਚ 200 ਵਿਦਿਆਰਥੀ ਪੜ੍ਹਦੇ ਨੇ ਜੋ ਮਜਬੂਰੀ ਵੱਸ ਗਰਮੀ ਠੰਡ ਅਤੇ ਬਰਸਾਤ ਦੇ ਵਿੱਚ ਧਰਤੀ ਤੇ ਬੈਠ ਕੇ ਹੀ ਹੀ ਪੜ੍ਹਦੇ ਰਹੇ ਹਨ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਹੈ ਕਿ ਬਰਸਾਤਾਂ ਵਿੱਚ ਇੱਥੇ ਹਾਲਾਤ ਹੋਰ ਵੀ ਬਦ ਤੋਂ ਬਦਤਰ ਹੋ ਜਾਂਦੇ ਨੇ ਇਥੋਂ ਤੱਕ ਕਿ ਸਕੂਲ ਚ ਵੜਨਾ ਵੀ ਔਖਾ ਹੋ ਜਾਂਦਾ ਹੈ ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ਨੂੰ ਅਨਸੇਫ ਐਲਾਨਿਆ ਗਿਆ ਹੈ ਪਰ ਉਸ ਦੇ ਬਾਵਜੂਦ ਪੱਟੀ ਸਕੂਲ ਦੀ ਬਿਹਤਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਧਰ ਪਿੰਡ ਜਗੀਰਪੁਰ ਦੇ ਸਰਪੰਚ ਦੇ ਪਤੀ ਨੂੰ ਦੱਸਿਆ ਕਿ ਸਕੂਲ ਦੀ ਹਾਲਤ ਖਸਤਾ ਹੈ ਇਸ ਲਈ ਸਰਕਾਰ ਵੱਲੋਂ ਵੱਡੀ ਗਰਾਂਟ ਜਾਰੀ ਹੋਣੀ ਹੈ ਇਸ ਕਰਕੇ ਸਮਾਂ ਲੱਗ ਰਿਹਾ ਹੈ।
ਸਾਡੀ ਟੀਮ ਵੱਲੋਂ ਜਦੋਂ ਲੁਧਿਆਣਾ ਦੇ ਜਗੀਰਪੁਰ ਪਿੰਡ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਹਾਲਾਤ ਆਪਣੀ ਖਸਤਾ ਹਾਲਤ ਤੇ ਰੋ ਰਹੇ ਸਨ। ਵੱਡੀ ਤਦਾਦ ਚ ਸਕੂਲ ਚ ਪੜ੍ਹਨ ਵਾਲੇ ਵਿਦਿਆਰਥੀ ਧਰਤੀ ਤੇ ਬੈਠ ਕੇ ਪੜ੍ਹਨ ਲਈ ਮਜਬੂਰ ਸਨ ਅਤੇ ਅਧਿਆਪਕ ਆਪਣੀਆਂ ਬਦਲੀਆਂ ਤੋਂ ਡਰਦੇ ਕੁਝ ਬੋਲ ਨਹੀਂ ਰਹੇ ਸਨ। ਸਰਕਾਰੀ ਪ੍ਰਾਇਮਰੀ ਸਕੂਲ ਜਹਾਂਗੀਰਪੁਰ ਦੀ ਇਸ ਇਮਾਰਤ ਨੂੰ ਅਨਸੇਫ ਐਲਾਨੀ ਕਾਫੀ ਲੰਮਾ ਸਮਾਂ ਹੋ ਚੁੱਕਾ ਹੈ ਪਰ ਅੱਜ ਵੀ ਵਿਦਿਆਰਥੀ ਇਨ੍ਹਾਂ ਇਮਾਰਤਾਂ ਦੇ ਨੇੜੇ ਪੈ ਕੇ ਪੜ੍ਹਨ ਨੂੰ ਮਜ਼ਬੂਰ ਨੇ ਸਿਰ ਤੇ ਛੱਤ ਨਹੀਂ ਹੈ ਠੰਡ ਚ ਭਾਵੇਂ ਗਰਮੀ ਚ ਭਾਵੇਂ ਮੀਂਹ ਚ ਧਰਤੀ ਤੇ ਹੀ ਬੈਠਣ ਲਈ ਪੜ੍ਹਨਾ ਪੈਂਦਾ ਹੈ। ਸਕੂਲ ਦੀ ਅਧਿਆਪਕਾਂ ਨੇ ਦੱਸਿਆ ਕਿ ਇੱਥੇ ਹਾਲਾਤ ਕਾਫੀ ਖਰਾਬ ਨੇ ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਵਿੱਚ ਤਾਂ ਇੱਥੇ ਬੈਠਣਾ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਕਾਫੀ ਪਾਣੀ ਇੱਥੇ ਖੜ੍ਹਾ ਹੋ ਜਾਂਦਾ ਹੈ।
ਜਦੋਂ ਸਕੂਲ ਦੇ ਹੈੱਡ ਮਾਸਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਦਲੀ ਦੇ ਡਰ ਦੇ ਮਾਰੇ ਉਹ ਕੈਮਰੇ ਅੱਗੇ ਕੁਝ ਨਹੀਂ ਬੋਲਣਾ ਚਾਹੁੰਦੇ। ਜਦੋਂ ਕਿ ਪਿੰਡ ਦੀ ਹੀ ਸਰਪੰਚ ਨਿਸ਼ੂ ਦੇ ਪਤੀ ਨੇ ਦੱਸਿਆ ਕਿ ਸਕੂਲ ਲਈ ਵੱਡੀ ਗ੍ਰਾਂਟ ਆਉਣੀ ਹੈ ਇਸ ਕਰਕੇ ਇਸ ਦੀ ਉਸਾਰੀ ਲਈ ਸਮਾਂ ਲੱਗ ਰਿਹਾ ਹੈ ਉਨ੍ਹਾਂ ਕਿਹਾ ਕਿ ਸਕੂਲ ਦੀ ਹਾਲਤ ਕਾਫੀ ਖਸਤਾ ਹੈ ਅਤੇ ਇਸ ਦੇ ਹਾਲਾਤ ਸੁਧਾਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ।
ਜ਼ਿਕਰੇਖ਼ਾਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਕਿਹਾ ਸੀ ਤੇ ਉਨ੍ਹਾਂ ਵੱਲੋਂ ਵੱਡੀ ਤਦਾਦ ਚ ਸਮਾਰਟ ਸਕੂਲ ਬਣਾਏ ਜਾ ਰਹੇ ਨੇ ਪਰ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਹਾਲਾਤ ਕਿਹੋ ਜਿਹੇ ਨੇ ਇਸ ਦੀਆਂ ਤਸਵੀਰਾਂ ਆਪਣੇ ਮੂੰਹੋਂ ਬੋਲਦੀਆਂ ਨੇ।