ਜ਼ਿਲ੍ਹੇ ਭਰ ਦੇ ਅਧਿਕਾਰੀਆਂ ਦੀ ਮੀਟਿੰਗ ਲੈਂਦੇ ਹੋਏ ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ, 17 ਫਰਵਰੀ:
ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿਘ ਸੰਧੂ ਨੇ ਜਨਗਣਨਾ 2021 ਨਾਲ ਸਬੰਧਤ ਵੱਖ ਵੱਖ ਮੁੱਦਿਆਂ ਸਬੰਧੀ ਵਿਸਥਾਪਰ ਵਿੱਚ ਵਿਚਾਰ ਵਟਾਂਦਰਾਂ ਕਰਦਿਆਂ ਸਬੰਧਤ ਅਧਿਕਾਰੀਆਂ ਨੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਇਹ ਮਹੱਤਪੂਰਨ ਕਾਰਜ਼ ਹੈ ਜਿਸ ਨੰੂ ਆਪਸੀ ਸਹਿਯੋਗ ਨਾਲ ਸਮੇਂ ਸਿਰ ਮੁਕੰਮਲ ਕਰਨ ਨੰੂ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੰੂ ਜਾਣੂ ਕਰਵਾਉਂਦਿਆਂ ਉਪ ਅਰਥ ਤੇ ਅੰਕੜਾ ਸਲਾਹਕਾਰ ਅਫ਼ਸਰ ਰਵਿੰਦਰ ਪਾਲ ਦੱਤਾ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਨਗਣਣਾ 2021 ਲਈ ਜ਼ਿਲ੍ਹਾ ਫਾਜ਼ਿਲਕਾ ਪੇਂਡੂ ਖੇਤਰ ਲਈ 3 ਤਹਿਸੀਲਦਾਰਾਂ ਅਤੇ ਸ਼ਹਿਰੀ ਖੇਤਰ ਨਾਲ ਸਬੰਧਤ ਜਲਾਲਾਬਾਦ ,ਫਾਜ਼ਿਲਕਾ ਅਤੇ ਅਰਨੀਵਾਲਾ ਲਈ 3 ਕਾਰਜ਼ ਸਾਧਕ ਅਧਿਕਾਰੀਆਂ ਅਤੇ ਅਬੋਹਰ ਨਗਰ ਨਿਗਮ ਲਈ ਕਮਿਸ਼ਨਰ ਨਗਰ ਨਿਗਮ ਬਤੌਰ ਚਾਰਜ਼ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਬੀ.ਐਸ.ਐਫ ਅਤੇ ਆਰਮੀ ਦੇ ਸਪੈਸ਼ਲ ਇਲਾਕੇ ਲਈ 6 ਸਪੈਸ਼ਲ ਚਾਰਜ਼ ਅਫ਼ਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਵੱਲੋਂ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਜ਼ਿਲੇ ਵਿੱਚ ਜਨਗਣਨਾ ਦੇ ਕੰਮ ਲਈ 34 ਫੀਲਡ ਟਰੇਨਰ ਨਿਯੁਕਤ ਕੀਤੇ ਗਏ ਹਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਚਾਰਜ਼ ਅਧਿਕਾਰੀਆਂ ਨੰੂ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਜਨਗਣਣਾ ਦੇ ਕਾਰਜ਼ ਨੰੂ ਬਿਹਤਰ ਢੰਗ ਨਾਲ ਨੇਪਰੇ ਚੜਾਉਣ ਲਈ 2139 ਗਿਣਤੀਕਾਰਾਂ ਅਤੇ 357 ਸੁਪਰਵਾਈਜ਼ਰਾਂ ਦੀ ਨਿਯੁਕਤੀ ਨੰੂ ਪਹਿਲ ਦੇ ਆਧਾਰ ਤੇ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਆਰ.ਪੀ. ਸਿੰਘ, ਐਸ.ਡੀ.ਐਮ ਫਾਜ਼ਿਲਕਾ ਸੁਭਾਸ ਖੱਟਕ, ਐਸ.ਡੀ.ਐਮ. ਜਲਾਲਾਬਾਦ ਕੇਸ਼ਵ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰ ਬੀਰ ਸਿੰਘ, ਤਹਿਸੀਲਦਾਰ ਫਾਜ਼ਿਲਕਾ ਪਵਨ ਕੁਮਾਰ ਅਤੇ ਆਰਮੀ ਅਤੇ ਬੀ.ਐਸ.ਐਫ ਦੇ ਅਧਿਕਾਰੀ ਹਾਜ਼ਰ ਸਨ।