ਅੰਮ੍ਰਿਤਸਰ, 19 ਫਰਵਰੀ 2020 - ਅੰਮ੍ਰਿਤਸਰ ਦੇ 16 ਸਾਲ ਪੁਰਾਣੇ ਖੁਦਕੁਸ਼ੀ ਮਾਮਲੇ 'ਚ ਇੱਥੋਂ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਫੈਸਲਾ ਸੁਣਾਇਆ ਹੈ। ਜਿਸ 'ਚ ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਸਣੇ 5 ਦੋਸ਼ੀ ਮਹਿੰਦਰ ਤੇ ਪਲਵਿੰਦਰਪਾਲ ਸਿੰਘ, ਦੋ ਔਰਤਾਂ ਸਬਰੀਨ ਤੇ ਪਰਮਿੰਦਰ ਕੌਰ ਵੀ ਸ਼ਾਮਲ ਹਨ, ਨੂੰ 8-8 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਮੌਜੂਦਾ ਡੀ. ਐੱਸ. ਪੀ. ਹਰਦੇਵ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
16 ਸਾਲ ਪੁਰਾਣੇ ਸਮੂਹਿਕ ਖੁਦਕੁਸ਼ੀ ਮਾਮਲੇ 'ਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਸੀ। 2004 'ਚ ਤੰਗ ਹੋ ਕੇ ਪਰਿਵਾਰ ਦੇ 5 ਮੈਂਬਰਾਂ ਨੇ ਖੁਦਕੁਸ਼ੀ ਕੀਤੀ ਸੀ। ਅਦਾਲਤ ਨੇ ਸਾਬਕਾ DIG ਕੁਲਤਾਰ ਸਿੰਘ ਅਤੇ ਡੀ.ਐਸ.ਪੀ ਹਰਦੇਵ ਸਿੰਘ ਸਣੇ 6 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੱਸ ਦਈਏ ਕਿ ਉਸ ਵੇਲੇ ਕੁਲਤਾਰ ਸਿੰਘ ਅੰਮ੍ਰਿਤਸਰ ਦੇ ਐਸ.ਐਸ.ਪੀ ਸਨ ਅਤੇ ਹਰਦੇਵ ਸਿੰਘ ਜਾਂਚ ਅਧਿਕਾਰੀ ਸਨ।
ਸਾਬਕਾ ਡੀਆਈਜੀ ਕੁਲਤਾਰ ਸਿੰਘ ਸਮੇਤ ਡੀਐਸਪੀ ਰੈਂਕ ਦੇ ਇੱਕ ਅਧਿਕਾਰੀ ਸਣੇ ਪੰਜ ਹੋਰਨਾਂ ਸਮੇਤ, ਸਥਾਨਕ ਅਦਾਲਤ ਨੇ 2004 ਤੋਂ ਪਹਿਲਾਂ ਹੋਏ ਇੱਕ ਸਮੂਹਕ ਖੁਦਕੁਸ਼ੀ ਕੇਸ ਵਿੱਚ ਦੋਸ਼ੀ ਠਹਿਰਾਇਆ ਸੀ। ਚੱਕ ਮੋਨੀ ਵਿਖੇ ਇਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ।
ਕੁਲਤਾਰ ਸਿੰਘ ਉਸ ਸਮੇਂ ਐਸਐਸਪੀ ਅਮ੍ਰਿਤਸਰ ਸੀ ਜਦੋਂ ਪਰਿਵਾਰ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੀ. ਪਰਿਵਾਰ ਨੇ ਐਸਐਸਪੀ 'ਤੇ ਜਬਰ ਜਨਾਹ ਅਤੇ ਧਮਕਾਉਣ ਦਾ ਦੋਸ਼ ਲਗਾਇਆ ਸੀ ਜਿਸ ਕਾਰਨ ਉਨ੍ਹਾਂ ਨੇ ਸਖਤ ਕਦਮ ਚੁੱਕਿਆ।