ਐਸ.ਏ.ਐਸ. ਨਗਰ 19 ਫਰਵਰੀ 2020: ਨੌਜਵਾਨਾਂ ਅਤੇ ਫੈਕਲਟੀ ਮੈਂਬਰਾਂ ਵਿਚਕਾਰ ਖੇਡਾਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਗਰੁੱਪਆਫ ਕਾਲਜਿਜ਼ ਸੀਜੀਸੀ ਲਾਂਡਰਾ ਵਿਖੇ 15ਵੀਂ ਸਾਲਾਨਾ ਅਥਲੈਟਿਕ ਮੀਟ ਦਾ ਉਦਘਾਟਨ ਕੀਤਾ ਗਿਆ।ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੰੁਚੇ ਭਾਰਤੀ ਵੇਟਲਿਫਟਿੰਗ ਕੋਚ ਅਤੇ ਦਰੋਣਾਚਾਰਿਆ ਐਵਾਰਡ ਨਾਲ ਸਨਮਾਨਿਤ ਸ੍ਰੀ ਵਿਜੇ ਕੁਮਾਰ ਵੱਲੋਂ ਕੀਤੀ ਗਈ।ਇਸ ਮੌਕੇ ਉਨਾਂ੍ਹ ਨਾਲ ਸ੍ਰੀ ਸੰਦੀਪ ਕੁਮਾਰ (ਓਲੰਪੀਅਨ) ਨੇ ਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਤਿਰੰਗੇ ਦੇ ਤਿੰਨ ਰੰਗ ਦੇ ਗੁਬਾਰੇ ਛੱਡ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਦੋ ਰੋਜ਼ਾ ਐਥਲੈਟਿਕ ਮੀਟ ਵਿੱਚ ਅਦਾਰੇ ਦੇ 1000 ਤੋਂ ਜ਼ਿਆਦਾ ਵਿਿਦਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਪਹਿਲੇ ਦਿਨ ਐਥਲੀਟਾਂ ਨੇ 100 ਮੀਟਰ, 200 ਮੀਟਰ, 400 ਮੀਟਰ,800 ਮੀਟਰ ਅਤੇ 1500 ਮੀਟਰ ਦੀਆਂ ਦੌੜਾਂ ਸਣੇ ਰਿਲੇਅ ਦੌੜ (400 ਮੀਟਰ), ਡਿਸਕਸ ਥਰੋ, ਸ਼ਾਟ ਪੁੱਟ, ਜੈਵਲਿਨ ਥਰੋ,ਟ੍ਰਿਪਲ ਜੰਪ, ਉਚੀ ਛਾਲ ਅਤੇ ਲੰਬੀ ਛਾਲ ਆਦਿ ਵਿੱਚ ਭਾਗ ਲਿਆ।
ਐਥਲੈਟਿਕ ਮੀਟ ਦਾ ਉਦਘਾਟਨੀ ਸਮਾਗਮ ਐਨਸੀਸੀ ਕੈਡਿਟਾਂ ਵੱਲੋਂ ਕੱਢੀ ਇੱਕ ਸ਼ਾਨਦਾਰ ਪਰੇਡ ਨਾਲ ਸ਼ੁਰੂ ਹੋਇਆ। ਇਸਉਪਰੰਤ ਵੱਖ ਵੱਖ ਵਿਭਾਗਾਂ ਦੇ ਵਿਿਦਆਰਥੀਆਂ ਵੱਲੋਂ ਵੀ ਇੱਕ ਸੁੰਦਰ ਝਾਕੀ (ਪਰੇਡ, ਜਲਸਾ) ਕੱਢਿਆ ਗਿਆ ਜਿਸ ਨੇ ਖੂਬ ਸਮਾਂ ਬੰਨ੍ਹਿਆ।ਇਸੇ ਤਰ੍ਹਾਂ ਸੈਸ਼ਨ 2019-20 ਦੌਰਾਨ ਆਈਕੇਜੀਪੀਟੀਯੂ ਵੱਲੋਂ ਕਰਵਾਏ ਗਏ ਵੱਖ ਵੱਖ ਅੰਤਰ ਕਾਲਜ ਖੇਡ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸੀਜੀਸੀ ਵੱਲੋਂ ਇਨਾਮ ਵੰਡ ਸਮਾਗਮ ਦਾ ਆਯੋਜਨ ਵੀ ਕਰਵਾਇਆ ਗਿਆ।ਜ਼ਿਕਰਯੋਗ ਹੈ ਕਿ ਇਨਾਂ੍ਹ ਟੂਰਨਾਮੈਂਟਾਂ ਵਿੱਚ ਸੀਜੀਸੀ ਲਾਂਡਰਾ ਦੀਆਂ ਵਿਿਦਆਰਥੀ ਟੀਮਾਂ ਸ਼ਤਰੰਜ (ਲੜਕੇ), ਕ੍ਰਾਸ ਕੰਟਰੀ (ਲੜਕੇ ਅਤੇ ਲੜਕੀਆਂ), ਵੇਟਲਿਫਟਿੰਗ (ਲੜਕੇ), ਪਾਵਰ ਲਿਫਟਿੰਗ (ਲੜਕੇ), ਬੈਸਟ ਫਿਜ਼ੀਕ(ਲੜਕੇ) ਸ਼ੈ੍ਰਣੀਆਂ ਵਿੱਚ ਪਹਿਲੇ ਸਥਾਨ ਤੇ ਰਹੀਆਂ ਹਨ।
ਮੁੱਖ ਮਹਿਮਾਨ ਵਜੋਂ ਆਏ ਸ੍ਰੀ ਵਿਜੇ ਕੁਮਾਰ ਨੇ ਵਿਿਦਆਰਥੀਆਂ ਨੂੰ ਖੇਡਾਂ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਅਭਿੰਨ ਅੰਗ ਬਣਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੇਡਾਂ ਵਿਿਦਆਰਥੀਆਂ ਦਾ ਧਿਆਨ ਕੇਂਦਰਿਤ ਕਰਨ ਅਤੇ ਉਨਾਂ੍ਹ ਵਿਚਕਾਰ ਲੀਡਰਸ਼ਿਪ ਦੀ ਭਾਵਨਾ, ਸਹਿਣਸ਼ੀਲਤਾ ਪੈਦਾ ਕਰਨ ਅਤੇ ਟੀਮ ਵਰਕ ਨੂੰ ਪੇ੍ਰੇਰਿਤ ਕਰਨ ਵਿੱਚ ਯੋਗਦਾਨ ਪਾਉਂਦੀਆਂ ਹਨ।ਇਸ ਤੋਂ ਇਲਾਵਾ ਹਫਤੇ ਵਿੱਚ ਵੇਟਲਿਫਟਿੰਗ ਦੇ 3 ਜਾਂ 4 ਸੈਸ਼ਨ ਲੈਣ ਨਾਲ ਨੌਜਵਾਨਾਂ ਨੂੰ ਆਪਣੇ ਜੀਵਨ ਵਿੱਚ ਚਿੰਤਾ ਤੋਂ ਮੁਕਤੀ ਮਿਲ ਸਕਦੀ ਹੈ।ਖੇਡਾਂ ਨੂੰ ਬੜਾਵਾ ਦੇਣ ਵਿੱਚ ਸਰਕਾਰ ਵੱਲੋਂ ਪਾਏ ਗਏ ਯੋਗਦਾਨ ਦੀ ਪ੍ਰਸੰਸ਼ਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਮੁਹਿੰਮ ਵਿਿਦਆਰਥੀਆਂ ਨੂੰ ਓਲੰਪਿਕ ਵਰਗੀਆਂ ਵਿਸ਼ਵੀ ਪ੍ਰੋਗਰਾਮਾਂ ਲਈ ਖੁਦ ਨੂੰ ਤਿਆਰ ਕਰਨ ਵਿੱਚ ਬਹੁਤ ਮਦਦਗਾਰ ਸਾਬਿਤ ਹੋ ਰਹੀਹੈ ਅਤੇ ਇਸੇ ਤਹਿਤ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ।
ਸਮਾਗਮ ਦੇ ਅੰਤ ਵਿੱਚ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇਐਥਲੈਟਿਕ ਮੀਟ ਦੌਰਾਨ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਪ੍ਰੋਗਰਾਮ ਵਿੱਚ ਪਹੰੁਚੇ ਉਨ੍ਹਾਂ ਸਾਰੇ ਸਨਮਾਨਯੋਗ ਮਹਿਮਾਨਾਂ ਤੋਂ ਪੇ੍ਰਰਣਾ ਲੈਣ ਦੀ ਸਲਾਹ ਦਿੱਤੀ ਜਿਨ੍ਹਾਂ ਨੇ ਖੇਡ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।ਸਮਾਗਮ ਦੇ ਅੰਤ ਵਿੱਚ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਐਥਲੈਟਿਕ ਮੀਟ ਦੌਰਾਨ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਪ੍ਰੋਗਰਾਮ ਵਿੱਚ ਪਹੰੁਚੇ ਉਨ੍ਹਾਂ ਸਾਰੇ ਸਨਮਾਨਯੋਗ ਮਹਿਮਾਨਾਂ ਤੋਂ ਪੇ੍ਰਰਣਾ ਲੈਣ ਦੀ ਸਲਾਹ ਦਿੱਤੀ ਜਿਨ੍ਹਾਂ ਨੇ ਖੇਡ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।