ਤਿੰਨ ਰੋਜ਼ਾ ਕੈਂਪ ਦੌਰਾਨ ਇੱਕੋ ਛੱਤ ਹੇਠਾਂ ਹੀ ਲਗਭਗ 602 ਜ਼ਰੂਰਤਮੰਦ ਪੈਨਸ਼ਨਰਾਂ ਨੇ ਲਾਭ ਉਠਾਇਆ-ਵਿਧਾਇਕ ਪਰਮਿੰਦਰ ਸਿੰਘ ਪਿੰਕੀ
ਸਾਨੂੰ ਸਾਰਿਆਂ ਨੂੰ ਵੀ ਸਮਾਜ ਸੇਵਾ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ-ਇੰਦਰਜੀਤ ਖੋਸਾ
ਫ਼ਿਰੋਜ਼ਪੁਰ 19 ਫਰਵਰੀ 2020 : ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਆਪਣੀ ਰਿਹਾਇਸ਼ ਝੋਕ ਰੋਡ ਫ਼ਿਰੋਜ਼ਪੁਰ ਛਾਉਣੀ ਵਿਖੇ ਲਗਾਏ ਕੈਂਪ ਦੇ ਆਖ਼ਰੀ (ਤੀਸਰੇ) ਦਿਨ ਦੌਰਾਨ ਬਜ਼ੁਰਗ, ਵਿਧਵਾਵਾਂ, ਅਪੰਗ ਤੇ ਅਨਾਥ ਬੱਚਿਆਂ ਦੇ ਲਗਭਗ 282 ਪੈਨਸ਼ਨ ਫਾਰਮ ਭਰੇ ਗਏ ਹਨ ਅਤੇ ਪਹਿਲੇ ਦਿਨ ਲਗਾਏ ਕੈਂਪ ਦੌਰਾਨ ਲਗਭਗ 70 ਤੇ ਦੂਸਰੇ ਦਿਨ 250 ਲਾਭਪਾਤਰੀਆਂ ਦੇ ਪੈਨਸ਼ਨ ਫਾਰਮ ਭਰੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਰੂਰਤਮੰਦ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਹੀ ਇੱਕੋ ਛੱਤ ਹੇਠਾਂ ਹੀ ਇਹ ਤਿੰਨ ਰੋਜ਼ਾ ਕੈਂਪ ਲਗਾਇਆ ਗਿਆ।
ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਦੀ ਧਰਮਪਤਨੀ ਇੰਦਰਜੀਤ ਖੋਸਾ ਨੇ ਅੱਜ ਤੀਸਰੇ ਦਿਨ ਦੇ ਕੈਂਪ ਦਾ ਦੌਰਾ ਕਰਦਿਆਂ ਸੀਨੀਅਰ ਸਿਟੀਜ਼ਨਾਂ ਨੂੰ 29 ਆਈ ਕਾਰਡ ਵੰਡੇ। ਉਨ੍ਹਾਂ ਕਿਹਾ ਕਿ ਇਸ ਤਿੰਨ ਰੋਜ਼ਾ ਕੈਂਪ ਦੌਰਾਨ ਸੀਨੀਅਰ ਸਿਟੀਜ਼ਨਾਂ ਦੇ 29 ਆਈ.ਕਾਰਡਾਂ ਦੇ ਫਾਰਮ ਭਰੇ ਗਏ ਸਨ ਜਿਨ੍ਹਾਂ ਨੂੰ ਬਣਾ ਕੇ ਅੱਜ ਕੈਂਪ ਦੇ ਅਖੀਰਲੇ ਦਿਨ ਸੀਨੀਅਰ ਸਿਟੀਜ਼ਨਾਂ ਨੂੰ ਸੌਂਪ ਦਿੱਤੇ ਹਨ ਤਾਂ ਜੋ ਇਹ ਬਜ਼ੁਰਗ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵਾਂਝੇ ਨਾ ਰਹਿਣ। ਉਨ੍ਹਾਂ ਦੱਸਿਆ ਕਿ ਤਿੰਨ ਰੋਜ਼ਾ ਦਾ ਲਗਭਗ 602 ਜ਼ਰੂਰਤਮੰਦ ਪੈਨਸ਼ਨਰਾਂ ਨੇ ਲਾਭ ਉਠਾਇਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੀ ਸਮਾਜ ਸੇਵਾ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਹੋਰਨਾ ਲੋਕਾਂ ਨੂੰ ਸਮਾਜ ਸੇਵਾ ਦੇ ਕੰਮਾਂ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਚਾਹੀਦਾ।
ਇਸ ਮੌਕੇ ਸੀਨੀਅਰ ਸਿਟੀਜ਼ਨ ਪ੍ਰਧਾਨ ਸ੍ਰੀ. ਪੀ.ਡੀ.ਸ਼ਰਮਾ, ਸੁਰਜੀਤ ਸੇਠੀ, ਇੰਸਪੈਕਟਰ ਨਗਰ ਕੌਂਸਲ ਨੱਥੂ ਰਾਮ, ਹਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ ਅਟਾਰੀ, ਰਿੰਕੂ ਗਰੋਵਰ, ਬਲਵੀਰ ਬਾਠ, ਜਗੀਰ ਸਿੰਘ, ਰਾਜਕੁਮਾਰ, ਮੱਖਣ ਲਾਲ, ਸਵਰਨ ਸਿੰਘ, ਜਸਵਿੰਦਰ ਸਿੰਘ ਅਤੇ ਅਸ਼ੋਕ ਗਰਗ ਆਦਿ ਹਾਜ਼ਰ ਸਨ।