ਅਸ਼ੋਕ ਵਰਮਾ
ਮਾਨਸਾ, 19 ਫਰਵਰੀ 2020 - ਅੱਜ ਸੰਵਿਧਾਨ ਬਚਾਓ ਮੰਚ ਪੰਜਾਬ ਦਾ ਧਰਨਾ 8ਵੇਂ ਦਿਨ ਲਗਾਤਾਰ ਜਾਰੀ ਰਿਹਾ। ਜਿਸ ਵਿੱਚ ਵੱਖ ਵੱਖ ਰਾਜਨੀਤਿਕ, ਜਮਹੂਰੀ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਅੱਜ ਸੰਵਿਧਾਨ ਬਚਾਓ ਮੰਚ ਪੰਜਾਬ ਵੱਲੋਂ ਪਿੰਡਾਂ ਵਿੱਚ ਐਨ.ਆਰ.ਸੀ., ਸੀ.ਏ.ਏ. ਅਤੇ ਐਨ.ਪੀ.ਆਰ. ਕਾਨੂੰਨ ਦੀ ਵਾਪਸੀ ਲਈ ਜਾਗ੍ਰਿਤੀ ਰੈਲੀਆਂ ਦੀ ਸ਼ੁਰੂਆਤ ਕੀਤੀ ਗਈ ਜਿਸ ਅਧੀਨ ਪਿੰਡ ਜਵਾਹਰਕੇ, ਤਾਮਕੋਟ, ਬੁਰਜ ਹਰੀ ਸਮੇਤ ਅੱਧਾ ਦਰਜਨਾਂ ਪਿੰਡਾਂ ਵਿੱਚ ਇਹ ਰੈਲੀਆਂ ਕੀਤੀਆਂ ਗਈਆਂ।
ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਵਿੰਦਰ ਸਿੰਘ ਰਾਣਾਂ ਸੀ.ਪੀ.ਆਈ. ਐਮ.ਐਲ., ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸੂਬਾ ਆਗੂ ਗੁਰਸੇਵਕ ਸਿੰਘ ਜਵਾਹਰਕੇ, ਰਜਿੰਦਰ ਸਿੰਘ ਜਵਾਹਰਕੇ ਸਾਬਕਾ ਸਰਪੰਚ ਕਰਨੈਲ ਸਿੰਘ, ਹਰਜਿੰਦਰ ਮਾਨਸ਼ਾਹੀਆ, ਹਾਕਮ ਸਿੰਘ ਜਵਾਹਰਕੇ, ਗੁਰਚਰਨ ਸਿੰਘ ਜਵਾਹਰਕੇ ਨੇ ਕਿਹਾ ਕਿ ਜਿੰਨ੍ਹਾਂ ਸਮਾਂ ਮੋਦੀ ਸਰਕਾਰ ਐਨ.ਆਰ.ਸੀ. ਤੇ ਸੀ.ਏ.ਏ. ਅਤੇ ਐਨ.ਪੀ.ਆਰ. ਕਾਨੂੰਨ ਨੂੰ ਵਾਪਸ ਨਹੀਂ ਲਵੇਗੀ। ਸੰਵਿਧਾਨ ਬਚਾਓ ਮੰਚ ਦਾ ਸੰਘਰਸ਼ ਇਸੇ ਤਰ੍ਹਾਂ ਚਲਦਾ ਰਹੇਗਾ ਅਤੇ ਲੋੜ ਪੈਣ ਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪੰਜਾਬ ਦੇ ਲੋਕਾਂ ਨੂੰ ਇਸ ਕਾਨੂੰਨ ਦੀ ਵਾਪਸੀ ਲਈ ਲਾਮਬੰਦ ਕੀਤਾ ਜਾਵੇਗਾ ਅਤੇ ਪੰਜਾਬ ਵਿੱਚ ਲੋਕ ਲਹਿਰ ਇਸ ਕਾਨੂੰਨ ਦੀ ਵਾਪਸੀ ਲਈ ਬਣਾਈ ਜਾਵੇਗੀ।
ਉਹਨਾਂ ਕਿਹਾ ਕਿ ਉਹਨਾਂ ਦੇ ਇਸ ਅੰਦੋਲਨ ਨੂੰ ਸਾਰੇ ਜਮਹੂਰੀ ਲੋਕਾਂ ਦਾ ਸਾਥ ਮਿਲ ਰਿਹਾ ਹੈ ਅਤੇ ਜਲਦੀ ਹੀ ਮੋਦੀ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣਾ ਪਵੇਗਾ। ਇਸੇ ਤਰ੍ਹਾਂ ਪਿੰਡ ਤਾਮਕੋਟ ਤੇ ਬੁਰਜ ਹਰੀ ਵਿੱਚ ਸੰਵਿਧਾਨ ਬਚਾਓ ਮੰਚ ਦੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਜਸਵੀਰ ਕੌਰ ਨੱਤ, ਸਾਧੂ ਸਿੰਘ ਪੰਜਾਬ ਕਿਸਾਨ ਯੂਨੀਅਨ, ਸੁਰਜੀਤ ਸਿੰਘ ਕੋਟਧਰਮੂ ਅਤੇ ਰਣਜੀਤ ਸਿੰਘ ਸਰਪੰਚ ਨੇ ਕਿਹਾ ਕਿ ਪਿੰਡਾਂ ਵਿੱਚ 90% ਤੋਂ ਵੱਧ ਲੋਕ ਇਸ ਕਾਨੂੰਨ ਦੇ ਖਿਲਾਫ ਹਨ ਅਤੇ ਲੋਕਾਂ ਦੀ ਇਹਨਾਂ ਵਿਚਾਰਾਂ ਨੂੰ ਦੇਖਦੇ ਹੋਏ ਅਤੇ ਐਨ.ਆਰ.ਸੀ., ਸੀ.ਏ.ਏ. ਅਤੇ ਐਨ.ਪੀ.ਆਰ. ਕਾਨੂੰਨ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅੱਜ ਡੀ.ਸੀ. ਦਫ਼ਤਰ ਮਾਨਸਾ ਵਿੱਚ 8ਵੇਂ ਦਿਨ ਜਾਰੀ ਮੋਰਚੇ ਨੂੰ ਮਹੰਤ ਭਾਈਚਾਰੇ ਵੱਲੋਂ ਅੰਮ੍ਰਿਤ ਮਹੰਤ ਅਤੇ ਸੀਆ ਮਹੰਤ ਵੱਲੋਂ ਆਪਣਾ ਸਮਰਥਣ ਦਿੱਤਾ ਗਿਆ।
ਅੱਜ ਇਸ ਮੋਰਚੇ ਦਾ ਮੰਚ ਸੰਚਾਲਨ ਡਾ. ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਨੇ ਕੀਤਾ। ਇਸ ਤੋਂ ਇਲਾਵਾ ਇਸ ਧਰਨੇ ਨੂੰ ਡਾ. ਸਤਨਾਮ ਸਿੰਘ ਦੇ ਨਾਲ, ਮੱਖਣ ਸਿੰਘ ਏਟਕ ਆਗੂ, ਇਨਕਲਾਬੀ ਨੌਜਵਾਨ ਸਭਾ ਦੇ ਕਾਮਰੇਡ ਗਗਨ, ਛੱਜੂ ਰਾਮ ਰਿਸ਼ੀ, ਕਾਮਰੇਡ ਗੁਰਮੀਤ ਸਿੰਘ ਜੋਗਾ, ਮਲਕੀਤ ਸਿੰਘ ਜੋਗਾ, ਜਸਵੰਤ ਸਿੰਘ ਬਹੁਜਨ ਕ੍ਰਾਂਤੀਕਾਰੀ ਮੋਰਚਾ, ਮਾਸਟਰ ਆਤਮਾ ਸਿੰਘ ਪਮਾਰ ਬੀ.ਐਸ.ਪੀ., ਗੁਰਦੇਵ ਸਿੰਘ, ਰੂਪ ਸਿੰਘ ਢਿੱਲੋਂ, ਦਰਸ਼ਨ ਪੰਧੇਰ, ਦਰਸ਼ਨ ਜੋਗਾ ਕਹਾਣੀਕਾਰ, ਨਰਿੰਦਰ ਕੌਰ, ਲਾਭ ਕੌਰ, ਸੱਤਪਾਲ ਪੰਡਿਤ, ਮੇਜਰ ਸਿੰਘ, ਸੋਮਦੱਤ ਸ਼ਰਮਾ, ਜਸਵੀਰ ਢੰਡ ਕਹਾਣੀਕਾਰ, ਸੁਖਦੇਵ ਅਤਲਾ, ਪਵਨ ਕੁਮਾਰ ਸ਼ਰਮਾ, ਕ੍ਰਿਸ਼ਨ ਜੋਗਾ, ਪਵਨ ਕੁਮਾਰ ਸ਼ਰਮਾ, ਰਤਨ ਭੋਲਾ, ਸੁਖਦਰਸ਼ਨ ਨੱਤ ਨੇ ਸੰਬੋਧਨ ਕੀਤਾ।