ਖੁਸ਼ੀ ਦੇ ਰੌਂਅ ਵਿੱਚ ਗੁਰੂ ਹਰ ਸਹਾਏ ਹਲਕੇ ਦੇ ਆਮ ਆਦਮੀ ਪਾਰਟੀ ਵਰਕਰ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 20 ਫਰਵਰੀ :
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹੂੰਝਾ ਫੇਰ ਜਿੱਤ ਤੋਂ ਬਾਅਦ ਪੰਜਾਬ ਵਿੱਚ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਲਈ ਰਸਤਾ ਸਾਫ਼ ਹੋ ਚੁੱਕਾ ਹੈ ਕਿਉਂਕਿ ਹੁਣ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਪੰਜਾਬ ਵਿੱਚ ਵੀ ਬਦਲਾਅ ਆਵੇ ।
ਇਹ ਦਾਅਵਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਫਿਰੋਜ਼ਪੁਰ ਰਣਬੀਰ ਸਿੰਘ ਭੁੱਲਰ ਨੇ ਗੁਰੂਹਰਸਹਾਏ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਆਮ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਰਵਾਇਤੀ ਪਾਰਟੀਆਂ ਦੇ ਰਾਜ ਕਾਰਨ ਪੰਜਾਬ ਦਾ ਹਰ ਵਰਗ ਪ੍ਰੇਸ਼ਾਨ ਹੈ ।
ਪੰਜਾਬ ਵਿੱਚ ਬਿਜਲੀ ਦੇ ਵਾਧੂ ਰੇਟ , ਸਿਹਤ ਸੇਵਾਵਾਂ ਦਾ ਬੁਰਾ ਹਾਲ , ਸਿੱਖਿਆ ਪ੍ਰਤੀ ਮਾੜੀ ਨੀਤੀ ਤੋਂ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਪ੍ਰੇਸ਼ਾਨ ਹੈ ਜਿਸ ਕਰਕੇ ਅੱਜ ਪੂਰੇ ਪੰਜਾਬ ਵਿੱਚੋਂ ਲੋਕ ਫੋਨ ਕਰਕੇ ਦਿੱਲੀ ਸਰਕਾਰ ਬਣਨ ਤੇ ਵਧਾਈਆਂ ਦੇ ਰਹੇ ਹਨ ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ 2022 ਵਿੱਚ ਪੰਜਾਬ ਵਿੱਚ ਤੀਜੇ ਬਦਲ ਵਜੋਂ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਉਣਗੇ ।
ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਹਲਕਾ ਗੁਰੂ ਹਰਸਹਾੲੇ ਦੇ ਇੰਚਾਰਜ਼ ਮਲਕੀਤ ਥਿੰਦ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਮਾੜੀ ਨੀਤੀ ਕਾਰਨ ਪੰਜਾਬ ਦੇ ਘਰ - ਘਰ ਵਿੱਚ ਨਸ਼ਾ ਪਹੁੰਚ ਚੁੱਕਾ ਹੈ , ਨਸ਼ਿਆਂ ਦੇ ਕੋਹੜ ਵਿੱਚ ਫਸੀ ਪੰਜਾਬ ਦੀ ਜਵਾਨੀ ਅਤੇ ਪੜ੍ਹੇ ਲਿਖਿਆਂ ਦੀ ਬੇਕਾਰੀ ਕਾਰਨ ਲੋਕਾਂ ਨੂੰ ਕੈਪਟਨ ਸਰਕਾਰ ਤੋਂ ਨਫਰਤ ਹੋ ਚੁੱਕੀ ਹੈ ।
ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਖ਼ਾਲਸਾ , ਬਲਾਕ ਪ੍ਰਧਾਨ ਗੁਰਚਰਨ ਸਿੰਘ , ਬਲਾਕ ਪ੍ਰਧਾਨ ਤਰਸੇਮ ਲਾਲ ਕਪੂਰ, ਸੰਤ ਸੁਰਿੰਦਰ ਸਿੰਘ ਪੱਪਾ ਵਪਾਰ ਵਿੰਗ, ਰਣਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਸੋਨੂੰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਨਿਸ਼ਾਨ ਸਿੰਘ, ਰਾਮਪਾਲ ਆਜ਼ਾਦ, ਵਿਜੈ ਕੁਮਾਰ, ਬੂਟਾ ਸਿੰਘ, ਡਾ ਸੁਖਬੀਰ ਸ਼ਰਮਾ, ਮਨਦੀਪ ਤਾਰੇ ਵਾਲਾ, ਬੰਤਾ ਸਿੰਘ, ਸੋਨਾ ਸਿੰਘ ,ਡਾ. ਪਰਮਜੀਤ ,ਰਾਜਪ੍ਰੀਤ ਸੁੱਲਾ, ਸੁਖਜੀਤ ਸਿੰਘ , ਬੂਟਾ ਸਿੰਘ ਬਾਬਾ ਟਹਿਲ ਸਿੰਘ, ਧੰਨਾ ਸਿੰਘ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ ਅਤੇ ਹੋਰ ਬਹੁਤ ਸਾਰੇ ਵਰਕਰ ਵਲੰਟੀਅਰ ਹਾਜ਼ਰ ਸਨ