ਅਸ਼ੋਕ ਵਰਮਾ
ਮੁਕਤਸਰ, 20 ਫਰਵਰੀ 2020 - ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅੱਜ ਪੰਜਾਬ ਦੌਰੇ 'ਤੇ ਹਨ ਇਸ ਦੌਰਾਨ ਉਹ ਅੱਜ ਕਰੀਬ 11.40 ਵਜੇ ਸਵੇਰੇ ਸਾਬਕਾ ਮੁੱਖ ਮ੍ਰੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਪਿੰਡ ਬਾਦਲ ਪੁੱਜੇ। ਇਸ ਮੌਕੇ ਉਨਾਂ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਆਗੂ ਪ੍ਰਭਾਤ ਝਾਅ, ਜਰਨਲ ਸਕੱਤਰ ਪੰਜਾਬ ਦਿਆਲ ਸੋਢੀ, ਦਿਨੇਸ਼ ਕੁਮਾਰ, ਜੀਵਨ ਗੁਪਤਾ, ਪਰਵੀਨ ਬਾਂਸਲ, ਵਿਧਾੲਕ ਅਰੁਣ ਨਾਂਰੰਗ, ਸਾਬਕਾ ਮੰਰੀ ਸੁਰਜੀਤ ਜਿਆਣੀ ਅਤੇ ਭਾਜਪਾ ਆਗੂ ਰਜੇਸ਼ ਪਠੇਲਾ ਤੋਂ ਇਲਾਵਾ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵੀ ਬਾਦਲ ਪਿੰਡ ਪੁੱਜੇ।
ਸ੍ਰੀ ਨੱਢਾ ਨੇ ਮਿਲਣੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਤੋਂ ਇਨਕਾਰ ਕਰ ਦਿੱਤਾ। ਦਿੱਲੀ ਚੋਣਾਂ ’ਚ ਭਾਜਪਾ ਦੀ ਕਰਾਰੀ ਹਾਰ ਅਤੇ ਕੁੱਝ ਦਿਨ ਪਹਿਲਾਂ ਇੱਥ ਜਨਤਕ ਰੈਲੀ ਦੌਰਾਨ ਵੱਡੇ ਬਾਦਲ ਵੱਲੋਂ ਟੇਢੇ ਢੰਗ ਨਾਲ ਮੋਦੀ ਹਕੂਮਤ ਖਿਲਾਫ ਕੀਤੀਆਂ ਟਿੱਪਣੀਆਂ ਅਤੇ ਪੰਜਾਬ ’ਚ ਅਕਾਲੀ ਭਾਜਪਾ ਗੱਠਜੋੜ ਟੁੱਟਣ ਦੀ ਚਰਚਾ ਉਪਰੰਤ ਨੱਢਾ ਦੀ ਇਸ ਫੇਰੀ ਦੇ ਵੱਡੇ ਸਿਆਸੀ ਮਾਇਨੇ ਮੰਨੇ ਜਾ ਰਹੇ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਨੱਢਾ ਬਠਿੰਡਾ ਹਵਾਈ ਅੱਡੇ ਤੇ ਪਹੁੰਚੇ ਜਿੱਥੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਬਠਿੰਡਾ ਦੀ ਲੀਡਰਸ਼ਿਪ ਨੇ ਉਨਾਂ ਦਾ ਸਵਾਗਤ ਕੀਤਾ। ਉਸ ਮਗਰੋਂ ਸ੍ਰੀ ਨੱਢਾ ਸੜਕੀ ਰਸਤੇ ਰਾਹੀਂ ਲੰਬੀ ਰਵਾਨਾ ਹੋ ਗਏ।
ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅੰਮ੍ਰਿਤਸਰ ਪਹੁੰਚ ਕੇ ਸ਼੍ਰੀ ਦਰਬਾਰ ਸਾਹਿਬ ਵੀ ਨਤਮਸਤਕ ਹੋਣਗੇ।