← ਪਿਛੇ ਪਰਤੋ
ਮੁਕਤਸਰ, 20 ਫਰਵਰੀ 2020 - ਨਿਊਜ਼18 ਪੱਤਰਕਾਰ ਅਮਨ ਬਰਾੜ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਐਤਵਾਰ 23 ਫਰਵਰੀ ਦੁਪਹਿਰ 12 ਵਜੇ ਉਹਨਾਂ ਦੇ ਜੱਦੀ ਪਿੰਡ ਕਾਉਣੀ, ਜ਼ਿਲ੍ਹਾ ਮੁਕਤਸਰ ਵਿਖੇ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਨਿਊਜ਼-18 ਦੇ ਬਹੁਤ ਹੀ ਹੋਣਹਾਰ ਤੇ ਬੇਬਾਕ ਨੌਜਵਾਨ ਪੱਤਰਕਾਰ ਅਮਨ ਬਰਾੜ ਦੀ ਬੇਵਕਤੇ ਮੌਤ ਹੋ ਗਈ ਸੀ। ਅਜੇ ਅਮਨ ਬਰਾੜ ਦੀ ਉਮਰ ਸਿਰਫ 23 ਸਾਲ ਦੀ ਹੀ ਸੀ। ਅਮਨ ਦੀ ਬੇਵਕਤੀ ਮੌਤ ਕਾਰਨ ਸਮੁੱਚੇ ਪੱਤਰਕਾਰ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਅਮਨ ਆਪਣੀ ਮੁਸਕੁਰਾਹਟ ਤੇ ਬੇਬਾਕੀ ਨਾਲ ਵੱਡੇ ਲੀਡਰਾਂ ਦੀ ਇੰਟਰਵਿਊ ਕਰਨ ਕਰ ਕੇ ਅੱਜ-ਕੱਲ੍ਹ ਚਰਚਿਤ ਚਿਹਰਾ ਬਣ ਚੁੱਕਾ ਸੀ। ਅਮਨ ਪਿਛਲੇ ਸਮੇਂ ਤੋਂ ਬਿਮਾਰ ਸੀ ਤੇ ਉਹ ਚੈਨਲ ਤੋਂ ਛੁੱਟੀ ਲੈ ਆਪਣਾ ਇਲਾਜ ਕਰਾ ਰਿਹਾ ਸੀ ਇਸ ਦੌਰਾਨ ਹੀ ਉਸ ਦੀ ਬੇਵਕਤੀ ਮੌਤ ਹੋ ਗਈ।
Total Responses : 936