ਦੇਹਰਾਦੂਨ (ਉਤਰਾਖੰਡ), 20 ਫਰਵਰੀ 2020 - ਭਗਵਾਨ ਵਿਸ਼ਨੂੰ ਨੂੰ ਸਮਰਪਿਤ ਬਦਰੀਨਾਥ ਮੰਦਿਰ ਦੇ ਕਿਵਾੜ 30 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਉਤਰਾਖੰਡ ਵਿੱਚ ਸਥਿਤ ਇਹ ਅਸਥਾਨ ਪਿਛਲੇ ਸਾਲ ਨਵੰਬਰ ਵਿੱਚ ਸ਼ਰਧਾਲੂਆਂ ਲਈ ਬੰਦ ਹੋ ਗਿਆ ਸੀ।
ਹਨੂੰਮਾਨ ਚੱਟੀ ਤੋਂ ਬਦਰੀਨਾਥ ਧਾਮ ਵੱਲ ਜਾਣ ਵਾਲਾ ਹਾਈਵੇ ਬਰਫ ਸਾਫ ਕਰਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਬਦਰੀਨਾਥ ਮੰਦਰ ਦੇ ਕਿਵਾੜ ਹਰ ਸਾਲ ਸਰਦੀਆਂ ਦੌਰਾਨ ਬੰਦ ਹੋ ਜਾਂਦੇ ਹਨ। ਇਹ ਅਸਥਾਨ ਸਮੁੰਦਰ ਤਲ ਤੋਂ 10,279 ਫੁੱਟ ਦੀ ਉੱਚਾਈ 'ਤੇ ਸਥਿਤ ਹੈ।