← ਪਿਛੇ ਪਰਤੋ
ਜਾਣੋ ਕਿਉਂ ਮਨਾਉਂਦੇ ਹਾਂ ਅਸੀਂ ਕੌਮਾਂਤਰੀ ਮਾਂ ਬੋਲੀ ਦਿਵਸ ਚੰਡੀਗੜ੍ਹ, 21 ਫਰਵਰੀ, 2020 : 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 1999 ਵਿਚ ਯੂਨੈਸਕੋ ਨੇ ਇਸ ਦਿਨ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਐਲਾਨਿਆ ਸੀ ਤੇ 21 ਫਰਵਰੀ 2000 ਤੋਂ ਅਸੀਂ ਇਹ ਦਿਨ ਮਨਾ ਰਹੇ ਹਾਂ। 17 ਨਵੰਬਰ 1952 ਨੂੰ ਯੂਨੈਸਕੋ ਨੇ ਪਹਿਲੀ ਵਾਰ ਇਸ ਦਿਨ ਨੂੰ ਮਾਨਤਾ ਦਿੱਤੀ ਸੀ ਤੇ 2002 ਵਿਚ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਨੇ ਬਹੁਭਾਸ਼ਾਈਵਾਦ 'ਤੇ ਮਤਾ ਪ੍ਰਵਾਨ ਕੀਤਾ ਸੀ। ਇਹ ਦਿਨ ਵਿਸ਼ਵ ਭਰ ਵਿਚ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਵੱਖ ਵੱਖ ਭਾਸ਼ਾਵਾਂ ਦੀ ਸਾਂਭ ਸੰਭਾਲ ਤੇ ਰਾਖੀ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਕੌਮਾਂਤਰੀ ਮਾਂ ਬੋਲੀ ਦਿਵਸ ਬੰਗਲਾਦੇਸ਼ ਦੀ ਪਹਿਲ ਹੈ ਜਿਥੇ 21 ਫਰਵਰੀ ਬੰਗਲਾ ਭਾਸ਼ਾ ਦੀ ਮਾਨਤਾ ਲਈ ਬੰਗਲਾਦੇਸ਼ੀਆਂ ਨੇ ਸੰਘਰਸ਼ ਲੜਿਆ ਹੈ। ਕੌਮਾਂਤਰੀ ਮਾਂ ਬੋਲੀ ਦਿਵਸ ਬੰਗਲਾਦੇਸ਼ ਵਿਚ ਕੌਮੀ ਛੁੱਟੀ ਹੁੰਦੀ ਹੈ। ਵੈਨਕੂਵਰ ਕੈਨਡਾ ਵਿਚ ਰਹਿੰਦੇ ਰਫੀਕੁਲ ਇਸਲਾਮ ਨਾਂ ਦੇ ਵਿਅਕਤੀ ਨੇ ਇਸ ਬਾਰੇ ਮਤਾ ਲਿਆਂਦਾ ਸੀ। ਉਸਨੇ 9 ਜਨਵਰੀ 1998 ਨੂੰ ਕੌਮੀ ਅਨਾਨ ਨੂੰ ਪੱਤਰ ਲਿਖਿਆ ਸੀ ਜਿਸ ਵਿਚ ਦੁਨੀਆਂ ਦੀਆਂ ਭਾਸ਼ਾਵਾਂ ਨੂੰ ਖਤਮ ਹੋਣ ਤੋਂ ਬਚਾਉਣ ਲਈ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਮਨਾਉਣ ਦਾ ਸੁਝਾਅ ਦਿੱਤਾ ਸੀ। ਉਸਨੇ ਬੰਗਾਲੀ ਆਪਣੀ ਭਾਸ਼ਾ ਪਿੱਛੇ ਸੰਘਰਸ਼ ਦੌਰਾਨ ਢਾਕਾ ਵਿਚ 1952 ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਇਹ ਦਿਵਸ ਮਨਾਉਣ ਦਾ ਸੁਝਾਅ ਦਿੱਤਾ ਸੀ।
Total Responses : 108