ਹਰੀਸ਼ ਕਾਲੜਾ
- ਰਿਆਤ ਬਾਹਰਾ ਇੰਸਟੀਚਿਉਟਸ ਵਲੋਂ ਮੁਫਤ ਮੈਡੀਕਲ ਤੇ ਖੂਨਦਾਨ ਕੈਂਪ ਲਾਇਆ ਗਿਆ
ਨੂਰਪੁਰ ਬੇਦੀ, 21 ਫਰਵਰੀ 2020 - ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਸਪੀਕਰ ਰਾਣਾ ਕੇ ਪੀ ਸਿੰਘ ਸ਼ਿਵ ਮੰਦਰ ਸਰਥਲੀ ਵਿਖੇ ਨਤਮਸਤਕ ਹੋਏ। ਉਹਨਾਂ ਨੂੰ ਰਾਸ਼ਟਰੀ ਸੰਤ ਮੋਹਨ ਗਿਰਿ ਜੀ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਉਹਨਾਂ ਨੇ ਗਰਾਮ ਪੰਚਾਇਤ ਨੂੰ 5 ਲੱਖ ਰੁਪਏ ਕਮਿਊਨਿਟੀ ਸੈਂਟਰ ਲਈ ਦੇਣ ਦਾ ਐਲਾਨ ਕੀਤਾ। ਇਸ ਮੌਕੇ ਰਿਆਤ ਬਾਹਰਾ ਇਸੀਚਿਊਟਸ ਵਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਇਲਾਕਾ ਵਾਸੀਆਂ ਨੇ ਸਵੈ-ਇੱਛਾ ਨਾਲ 80 ਯੂਨਿਟ ਖੂਨਦਾਨ ਕੀਤਾ।
ਇਸ ਮੌਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਧਾਰਮਿਕ ਵਿਰਸਾ ਹੀ ਸਾਡੀ ਧਰੋਹਰ ਹੈ ਅਤੇ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਗਿਆਨ ਦਾ ਖਜਾਨਾ ਛੁਪਇਆ ਹੋਇਆ ਹੈ ਜਿਸਦਾ ਪ੍ਰਚਾਰ ਕਰਨ ਵਾਲੇ ਸੰਤ ਮਹਾਂਪੁਰਸ਼ ਬਹੁਤ ਹੀ ਆਦਰ ਦੇ ਪਾਤਰ ਹਨ ਅਤੇ ਸਾਡੇ ਧਾਰਮਿਕ ਸਥਾਨ ਅੱਜ ਦੀ ਨੌਜਵਾਨ ਪੀੜੀ ਨੂੰ ਇਕਾਗਰ ਚਿੱਤ ਹੋਣ ਅਤੇ ਨਵੀਂ ਸੇਧ ਦੇਣ ਦੀ ਦਿਸ਼ਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਇਹ ਬੇਹੱਦ ਜਰੂਰੀ ਹੈ ਕਿ ਅਸੀਂ ਆਪਣੇ ਬੱਚਿਆ ਨੂੰ ਆਪਣੇ ਧਰਮ ਵਿਰਸੇ ਅਤੇ ਸਾਡੀ ਅਮੀਰ ਪ੍ਰਾਚੀਨ ਸੰਸਕ੍ਰਿਤੀ ਨਾਲ ਜੋੜੀਏ। ਉਹਨਾਂ ਕਿਹਾ ਕਿ ਧਾਰਮਿਕ ਸਥਾਨ ਅਤੇ ਉਹਨਾਂ ਵਿੱਚ ਪ੍ਰਵਚਨ ਕਰਨ ਵਾਲੇ ਮਹਾਂਪੁਰਸ਼ ਸਮਾਜ ਨੂੰ ਗਿਆਨ ਦੀ ਰੋਸ਼ਨੀ ਵਿਖਾਉਦੇ ਹਨ। ਇਸ ਲਈ ਇਹਨਾਂ ਸਥਾਨਾ 'ਤੇ ਨਤਮਸਤਕ ਹੋਣਾ ਬੇਹੱਦ ਜਰੂਰੀ ਹੈ।
ਇਸ ਮੌਕੇ ਨਗਰ ਪੰਚਾਇਤ ਨੂਰਪੁਰ ਬੇਦੀ ਦੇ ਸਾਬਕਾ ਪ੍ਰਧਾਨ ਮਾਸਟਰ ਜਗਰਨਾਥ ਭੰਡਾਰੀ, ਪੰਜਾਬ ਕਾਂਗਰਸ ਦੇ ਸਕੱਤਰ ਅਸ਼ਵਨੀ ਸ਼ਰਮਾ, ਸੰਮਤੀ ਮੈਬਰ ਕਸ਼ਮੀਰੀ ਲਾਲ, ਸਾਬਕਾ ਬਲਾਕ ਸੰਮਤੀ ਚੇਅਰਮੇੈਨ ਐਡਵੋਕੇਟ ਮਨੋਹਰ ਲਾਲ ਬੈਂਸ , ਸਰਪੰਚ ਵਿਜੇ ਕੁਮਾਰ ਤੇ ਰਾਣਾ ਬਖਤਾਵਰ ਸਿੰਘ ਆਦਿ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।