ਚੌਧਰੀ ਮਨਸੂਰ ਘਨੋਕੇ
ਕਾਦੀਆਂ, 21 ਫ਼ਰਵਰੀ 2020 - ਪ੍ਰਸਿੱਧ ਸਮਾਜ ਸੇਵੀ ਸੰਸਥਾ ਰਾਹਤ ਫਾਉਂਡੇਸ਼ਨ ਦੇ ਪੈਟ੍ਰਨ ਜਗਦੇਵ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਪਤਨੀ ਰਾਜ ਬਾਜਵਾ ਦੇ ਭਾਰਤ ਪਹੁੰਚਣ 'ਤੇ ਰਾਹਤ ਫਾਉਂਡੇਸ਼ਨ ਵਲੋਂ ਭਵਿੱਖ ਵਿੱਚ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਲੋੜਵੰਦ ਪਰਿਵਾਰਾਂ ਨੂੰ ਫਰਾਟੇ ਪੱਖੇ ਵੰਡੇ ਗਏ। ਇਸ ਮੌਕੇ ਸੰਧੂ ਡ੍ਰੀਮ ਲੈਂਡ ਪੈਲੇਸ ਵਿੱਚ ਇੱਕ ਸਮਾਗਮ ਕਰਵਇਆ ਗਿਆ ਅਤੇ ਪੈਲੇਸ ਦੇ ਮਾਲਕ ਜੋਗਿੰਦਰ ਸਿੰਘ ਸੰਧੂ ਅਤੇ ਉਹਨਾਂ ਦੀ ਸੰਸਥਾ ਵਲੋਂ ਆਪਣੀ ਬੇਟੀ ਦੇ ਬਾਹਰ ਜਾਣ ਦੀ ਖੁਸ਼ੀ ਵਿੱਚ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਸੇਵਾ ਸੋਸਾਇਟੀ ਵਲੋਂ ਆਟੇ ਦੀ ਗੱਥੀਆਂ ਵੰਡੀਆਂ ਗਈਆਂ।
ਬਾਜਵਾ ਜੋੜੇ ਨੂੰ ਰਾਹਤ ਫਾਉਂਡੇਸ਼ਨ ਦੇ ਮੁਖੀ ਰਾਮ ਲਾਲ, ਜਨਰਲ ਸੱਕਤਰ ਮੁਕੇਸ਼ ਕੁਮਾਰ, ਜੋਗਿੰਦਰ ਸਿੰਘ ਸੰਧੂ,ਰਾਜ ਕੁਮਾਰ, ਪਵਨ ਕੁਮਾਰ, ਜੋਗਿੰਦਰ ਸਿੰਘ ਸੰਧੂ, ਹਰਦੀਪ ਸਿੰਘ ਸ਼ਾਹ ਨੇ ਕਾਦੀਆਂ ਵਿਖੇ ਪਹੁੰਚਣ 'ਤੇ ਫੁੱਲਾਂ ਨਾਲ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਅਤੇ ਕਿਸੇ ਮਜਬੂਰ ਵਿਅਕਤੀ ਦੀ ਮਜਬੂਰੀ ਵਿਚ ਕੰਮ ਕਰਨਾ ਉਹਨਾਂ ਦਾ ਮਹੱਤਵਪੂਰਨ ਟੀਚਾ ਹੈ। ਉਹਨਾਂ ਕਿਹਾ ਕਿ ਉਹ ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ , ਇਸ ਲਈ ਹਰ ਸਾਲ ਦੋ ਤੋਂ ਤਿੰਨ ਵਾਰ ਉਹ ਭਾਰਤ ਆਉਦ ਹਨ ਅਤੇ ਆਪਣੇ ਜ਼ੱਦੀ ਸ਼ਹਿਰ ਕਾਦੀਆਂ ਵਿਖੇ ਆਪਣੀ ਸੰਸਥਾ ਦੇ ਜਰਿਏ ਲੋਕਾਂ ਨੂੰ ਮਿਲਦੇ ਹਨ। ਉਹਨਾਂ ਦੱਸਿਆ ਕਿ ਉਹ ਜਰੂਰਤਮੰਦ ਵਿਅਕਤੀ ਦੀ ਮਦਦ ਕਰ ਕੇ ਜੋ ਖੁਸ਼ੀ ਮਿਲਦੀ ਹੈ ਉਹੀ ਸੱਚੀ ਖ਼ੁਸ਼ੀ ਹੁੰਦੀ ਹੈ।
ਹੋਰ ਸਮਾਗਮਾਂ ਤੇ ਲੱਖਾਂ ਰੁਪਏ ਖਰਚ ਕਰਕੇ ਵੀ ਉਸ ਖੁਸ਼ੀ ਦਾ ਅਹਿਸਾਸ ਨਹੀਂ ਕੀਤਾ ਜਾ ਸਕਦਾ ਜੋ ਅਹਿਸਾਸ ਉਹਨਾਂ ਨੂੰ ਇਸ ਤਰਾਂ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਮਿਲਦਾ ਹੈ। ਇਸ ਮੌਕੇ ਉਨ੍ਹਾਂ ਸੰਸਥਾ ਦੇ ਸਮੂਹ ਮੈਂਬਰਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵਧੇਰੇ ਸਰਗਰਮੀ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਸੰਧੂ ਡ੍ਰੀਮ ਲੈਂਡ ਪੈਲਸ ਦੇ ਮਾਲਕ ਜੋਗਿੰਦਰ ਸਿੰਘ ਸੰਧੂ ਅਤੇ ਰਾਹਤ ਫਾਉਂਡੇਸ਼ਨ ਦੇ ਮੁਖੀ ਰਾਮ ਲਾਲ ਅਤੇ ਹੋਰ ਅਧਿਕਾਰੀਆਂ ਨੇ ਬਾਜਵਾ ਜੌੜੇ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਆਤਮਿਕ ਸੰਤੁਸ਼ਟੀ ਸਿਰਫ ਲੋਕਾਂ ਦੀ ਸੇਵਾ ਕਰਨ ਨਾਲ ਪ੍ਰਾਪਤ ਹੁੰਦੀ ਹੈ ਅਤੇ ਭਵਿੱਖ ਵਿੱਚ ਵੀ ਉਹ ਆਪਣੀ ਸੰਸਥਾ ਰਾਹੀਂ ਸਮਾਜ ਸੇਵਾ ਵਿੱਚ ਲੱਗੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਰਾਮ ਲਾਲ, ਜਨਰਲ ਸੱਕਤਰ ਮੁਕੇਸ਼ ਕੁਮਾਰ, ਉਪ ਪ੍ਰਧਾਨ ਪਵਨ ਕੁਮਾਰ, ਦਿਨੇਸ਼ ਕੁਮਾਰ, ਖਜ਼ਾਨਚੀ ਵਿਪਨ ਕੁਮਾਰ, ਸੈਕਟਰੀ ਕਲਭੂਸ਼ਣ ਲਾਡੀ, ਰਣਜੀਤ ਸਿੰਘ ਪ੍ਰੈਸ ਸਕੱਤਰ, ਹੈਡਮਾਸਟਰ ਵਿਜੈ ਕੁਮਾਰ, ਸਿਕੰਦਰ ਸਿੰਘ ਬਸਰਾ, ਵਕਤਾ ਰਾਜ ਕੁਮਾਰ, ਕੁਲਵੰਤ ਸਿੰਘ ਮੈਨੇਜਰ, ਲਵਪ੍ਰੀਤ ਸਿੰਘ ਕੋਹਾੜ, ਬਲਜਿੰਦਰ ਸਿੰਘ ਭਾਟੀਆ, ਡਾ: ਬਲਰਾਮ ਸਿੰਘ, ਬਾਬਾ ਤਿਆਗੀ ਜੀ, ਹਰਦਿਆਲ ਸਿੰਘ, ਉਪਿੰਦਰ ਸਿੰਘ ਆਦਿ ਹਾਜ਼ਰ ਸਨ।