ਫਿਰੋਜ਼ਪੁਰ, 21 ਫਰਵਰੀ 2020 - ਸੜਕ ਹਾਦਸੇ ਦਾ ਸ਼ਿਕਾਰ ਹੋਈ ਗੱਡੀ ਵਿਚੋਂ ਕੋਈ ਅਣਪਛਾਤਾ ਵਿਅਕਤੀ ਗੱਡੀ ਵਿਚੋਂ ਰਿਵਾਲਵਰ ਚੋਰੀ ਕਰਕੇ ਲਿਜਾਣ ਦੀ ਖਬਰ ਮਿਲੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਏਐੱਸਆਈ ਸੁਖਦੇਵ ਸਿੰਘ ਨੰਬਰ 811, ਮੋਗਾ ਨੇ ਦੱਸਿਆ ਕਿ ਉਹ ਆਪਣੀ ਗੱਡੀ ਇੰਡੋਗੋ ਨੰਬਰ ਪੀਬੀ 08 ਏ ਐਕਸ 2984 'ਤੇ ਆਪਣੀ ਡਿਊਟੀ ਨਾਕਾ ਦਾਰਾਪੁਰ ਨੂੰ ਜਾ ਰਿਹਾ ਸੀ, ਤਾਂ ਸਮਾਂ ਕਰੀਬ 8. 40 ਮਿੰਟ ਰਾਤ ਨੂੰ ਪਿਡ ਸ਼ੇਖਵਾਂ ਕੋਲ ਉਸ ਦੀ ਗੱਡੀ ਸੜਕ ਤੇ ਬਣੇ ਡਿਵਾਇਡਰ ਨਾਲ ਜਾ ਟਕਰਾਈ।
ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਉਸ ਦੀ ਗੱਡੀ ਵਿਚ ਪਿਆ ਉਸ ਦਾ ਸਰਕਾਰੀ ਰਿਵਾਲਵਰ 32 ਬੋਰ ਨੰਬਰ ਟੀ 1175 ਸਮੇਤ 4 ਰੋਂਦ ਚੋਰੀ ਕਰਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਜ਼ੀਰਾ ਪੁਲਿਸ ਦੇ ਸਬ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਰਕਤਾ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀ ਖਿਲਾਫ 379 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।