ਰਜਨੀਸ਼ ਸਰੀਨ
- 21 ਫਰਵਰੀ ਦਾ ਦਿਨ ਇਤਿਹਾਸ ਦਾ ਸੁਨਹਿਰੀ ਪੰਨਾ
ਚੰਡੀਗੜ੍ਹ, 21 ਫਰਵਰੀ 2020 - ਅੱਜ ਤਕਨਾਲੋਜੀ ਦੇ ਯੁੱਗ ਅੰਦਰ ਜਿਥੇ ਅਸੀ ਹੋਰਨਾਂ ਮੁਲਕਾਂ ਦੇ ਮੁਕਾਬਲੇ ਤਰੱਕੀ ਕਰ ਅੱਗੇ ਵਧਣ ਦੀ ਜੋਰਅਜਮਾਈ 'ਚ ਫਿਕਰਮੰਦ ਹਾਂ ਉੱਥੇ ਉਹਨਾਂ ਮੁਲਕਾਂ ਤੇ ਦੇਸ਼ ਦੇ ਹੋਰ ਸੂਬਿਆਂ ਵਾਂਗ ਆਪਣੀ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਪ੍ਰਤੀ ਚਿੰਤਤ ਨਹੀ ਹਾਂ ਇਸ ਲਈ ਅੱਜ ਦੁਨੀਆਂ ਭਰ ਚ ਜਿਥੇ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਉਥੇ ਸਿੱਖ ਕੌਮ ਲਈ ਅੱਜ ਦਾ ਦਿਨ ਹੋਰ ਵੀ ਸਾਕਾ ਨਨਕਾਣਾ ਸਾਹਿਬ ਅਤੇ ਜੈਤੋ ਦੇ ਮੋਰਚੇ ਚ ਸ਼ਹੀਦ ਹੋਏ ਹਜਾਰਾਂ ਸਿੱਖਾ ਦੀ ਸ਼ਹਾਦਤ ਨੂੰ ਭੁੱਲਣ ਵਾਲੇ ਅਸੀ ਕਦੇ ਵੀ ਆਪਣੀ ਕੌਮ ਦੇ ਵਾਰਿਸ ਨਹੀਂ ਬਣ ਸਕਦੇ, ਇਹਨਾਂ ਸ਼ਬਦਾਂ ਦਾ ਪਰਗਟਾਵਾ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇੱਕ ਬਿਆਨ ਚ ਕੀਤਾ, ਉਹਨਾਂ ਕਿਹਾ ਕਿ ਸ਼ੋਰਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਦੀ ਚੜਦੀ ਕਲਾ ਤੱਤਪਰ ਰਿਹਾ ਹੈ, ਉਥੇ ਅਸੀ ਅੱਜ ਬਾਬਾ ਮੋਤੀ ਰਾਮ ਮਹਿਰਾ ਜੀ ਸ਼ਹਾਦਤ ਅਤੇ ਉਸੇ ਤਰ੍ਹਾਂ ਅੱਜ ਦੇ ਦਿਨ ਗੁਰੂ ਧਾਮਾ ਨੂੰ ਮਹੰਤਾਂ ਤੋ ਛੁਡਾਉਣ ਲਈ ਸਾਕਾ ਨਨਕਾਣਾ ਸਾਹਿਬ 21 ਫਰਵਰੀ 1921ਅਤੇ ਜੈਤੋ ਦੇ ਮੋਰਚੇ 21 ਫਰਵਰੀ 1924 ਚ ਸ਼ਹੀਦ ਹੋਏ ਹਜਾਰਾਂ ਸਿੱਖਾ ਦੀ ਦੀ ਯਾਦ ਨੂੰ ਸਾਡੇ ਸਾਹਮਣੇ ਲਿਆ ਸ਼ੋਰਮਣੀ ਗੁਰੂ ਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ੋਰਮਣੀ ਅਕਾਲੀ ਦਲ ਦੀ ਮਜਬੂਤੀ ਦਾ ਮੁੱਢ ਬੰਨਣ ਵਾਲੀਆਂ ਕੁਰਬਾਨੀਆਂ ਨੂੰ ਨੋਜਵਾਨ ਪੀੜੀ ਲਈ ਇਤਿਹਾਸਕ ਵਿਰਸੇ ਵਜੋਂ ਵੀ ਮਹੱਤਤਾ ਦਰਸਾਉਂਦਾ ਹੈ, ਉਹਨਾਂ ਨੋਜਵਾਨ ਪੀੜੀ ਨੂੰ ਬੇਨਤੀ ਕੀਤੀ ਕਿ ਜਿਥੇ ਅਸੀ ਸ਼ੋਸ਼ਲ ਮੀਡੀਏ ਰਾਹੀਂ ਆਪਸ ਵਿੱਚ ਕਈ ਇਤਿਹਾਸ ਹੀਣੇ ਅਤੇ ਆਪ ਬਣਾਏ ਦਿਨਾਂ ਨੂੰ ਆਪਸ ਵਿੱਚ ਸਾਂਝਾ ਕਰਦੇ ਹਾ,ਸਾਡੀ ਕੌਮ ਤੇ ਵਿਰਸੇ ਨਾਲ ਜੁੜੇ ਅਜਿਹੇ ਦਿਨਾਂ ਦੇ ਇਤਿਹਾਸਕ ਪਿਛੋਕੜ ਨੂੰ ਵੀ ਵੱਧ ਤੋਂ ਵੱਧ ਇੱਕ ਦੂਜੇ ਨਾਲ ਸਾਂਝੇ ਜਰੂਰ ਕਰੀਏ ਤਾਂ ਜੋ ਅਸੀਂ ਮਾਂ ਬੋਲੀ ਅਤੇ ਇਤਿਹਾਸਕ ਦਿਨ ਦਿਹਾੜਿਆਂ ਦੀ ਜਾਣਕਾਰੀ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਣਹਾਰ ਵਾਰਿਸ ਸਾਬਤ ਕਰਨ ਲਈ ਆਪਣਾ ਵੱਡਾ ਫਰਜ ਨਿਭਾ ਸਕੀਏ।