ਹਰੀਸ ਕਾਲੜਾ
ਰੂਪਨਗਰ, 21 ਫਰਵਰੀ 2020 - ਸ਼ਿਵ ਸ਼ਿਵਾਲਾ ਮੰਦਿਰ ਗਾਂਧੀ ਚੌਂਕ ਰੂਪਨਗਰ ਵਿੱਚ ਭੋਲੇ ਬਾਬਾ ਦੀ ਸ਼ੋਭਾ ਯਾਤਰਾ ਕਰਵਾਈ ਗਈ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਿਲ ਹੋਏ। ਇਸ ਮੌਕੇ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਨੇ ਮੁੱਖ ਮਹਿਮਾਨ ਵਜੋਂ ਪੁੱਜ ਕੇ ਮੰਦਿਰ ਤੋਂ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ।
ਇਸ ਮੌਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਧਾਰਮਿਕ ਵਿਰਸਾ ਹੀ ਸਾਡੀ ਧਰੋਹਰ ਹੈ ਅਤੇ ਸਾਡੇ ਪ੍ਰਾਚੀਨ ਗ੍ਰੰਥਾਂ ਵਿੱਚ ਗਿਆਨ ਦਾ ਖਜਾਨਾ ਛੁਪਇਆ ਹੋਇਆ ਹੈ। ਸਾਡੇ ਧਾਰਮਿਕ ਸਥਾਨ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਕਾਗਰ ਚਿਤ ਹੋਣ ਅਤੇ ਨਵੀਂ ਸੇਧ ਦੇਣ ਦੀ ਦਿਸ਼ਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਇਹ ਬੇਹੱਦ ਜਰੂਰੀ ਹੈ ਕਿ ਅਸੀਂ ਆਪਣੇ ਬੱਚਿਆ ਨੂੰ ਆਪਣੇ ਧਰਮ ਵਿਰਸੇ ਅਤੇ ਸਾਡੀ ਅਮੀਰ ਪ੍ਰਾਚੀਨ ਸੰਸਕ੍ਰਿਤੀ ਨਾਲ ਜੋੜੀਏ। ਉਹਨਾਂ ਕਿਹਾ ਕਿ ਧਾਰਮਿਕ ਸਥਾਨ ਸਮਾਜ ਨੂੰ ਗਿਆਨ ਦੀ ਰੌਸ਼ਨੀ ਵਿਖਾਉਦੇ ਹਨ। ਇਸ ਲਈ ਇਹਨਾਂ ਸਥਾਨਾ 'ਤੇ ਨਤਮਸਤਕ ਹੋਣਾ ਬੇਹੱਦ ਜਰੂਰੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਨ ਗਿਰੀ ਸਰਥਲੀ ਵਾਲੇ, ਇੰਮਪਰੂਵਮੈਂਟ ਟਰੱਸਟ ਪ੍ਰਧਾਨ ਸੁਖਵਿੰਦਰ ਵਿਸਕੀ, ਪੋਮੀ ਸੋਨੀ, ਅਸ਼ੋਕ ਵਾਹੀ ਸਾਬਕਾ ਪ੍ਰਧਾਨ ਨਗਰ ਕੌਂਸਲ ਰੋਪੜ, ਡਾਕਟਰ ਗੁਰਿੰਦਰ ਪਲ ਬਿੱਲਾ ਵਾਇਸ ਚੇਅਰਮੈਨ ਪੱਛੜੀ ਸ਼ੈਣੀ ਪੰਜਾਬ, ਰਮੇਸ਼ ਗੋਇਲ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਮਿੰਟੂ ਸਰਾਫ, ਸਤਵਿੰਦਰ ਨਾਗੀ, ਬੌਬੀ ਚੌਹਾਨ, ਸੁਤੰਤਰ ਕੌਸ਼ਲ, ਰਮਨ ਕਪਿਲਾ, ਰਾਜੇਸ਼ਵਰ ਲਾਲੀ, ਜਗਦੀਸ਼ ਕਾਂਜਲਾ ਸਮੇਤ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ।