← ਪਿਛੇ ਪਰਤੋ
- ਪੰਜਾਬ ਤੋਂ ਬਾਅਦ ਹਰਿਆਣਾ 'ਚ ਵੀ ਬੈਨ ਹੋਈ ਫਿਲਮ 'ਸ਼ੂਟਰ' - ਗ੍ਰਹਿ ਵਿਭਾਗ ਨੇ ਲਿਆ ਫੈਸਲਾ
ਚੰਡੀਗੜ੍ਹ, 22 ਫਰਵਰੀ 2020 - ਪੰਜਾਬ 'ਚ ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣੀ ਫਿਲਮ 'ਸ਼ੂਟਰ' ਨੂੰ ਮੁੱਖ ਮੰਤਰੀ ਦੇ ਹੁਕਮਾਂ 'ਤੇ ਪਹਿਲਾਂ ਹੀ ਬੈਨ ਕੀਤਾ ਜਾ ਚੁੱਕਾ ਹੈ। ਜਿਸ ਦੇ ਤਹਿਤ ਹੁਣ ਫਿਲਮ ਬਣਾਉਣ ਵਾਲਿਆਂ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਫਿਲਮ 'ਸ਼ੂਟਰ' ਹੁਣ ਪੰਜਾਬ ਤੋਂ ਬਾਅਦ ਹਰਿਆਣਾ 'ਚ ਵੀ ਰਿਲੀਜ਼ ਨਹੀਂ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਹਾਈਕੋਰਟ ਦੇ ਵਕੀਲ ਐੱਚ.ਸੀ. ਅਰੋੜਾ ਨੇ ਹਾਈਕੋਰਟ 'ਚ ਅਪੀਲ ਦਾਖਲ ਕੀਤੀ ਸੀ ਕਿ ਪੰਜਾਬ ਦੇ ਨਾਲ-ਨਾਲ ਇਸ ਫਿਲਮ 'ਤੇ ਹਰਿਆਣਾ 'ਚ ਵੀ ਬੈਨ ਲੱਗੇ। ਜਿਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਨੂੰ ਆਪਣੇ ਪੱਧਰ 'ਤੇ ਫੈਸਲਾ ਲੈਣ ਦੇ ਹੁਕਮ ਦਿੱਤੇ ਸਨ। ਹਲਾਂਕਿ ਇਸ ਤੋਂ ਬਾਅਦ ਇਸ ਫਿਲਮ ਨਾਲ ਜੁੜੀ ਇੱਕ ਹੋਰ ਅਰਜੀ 'ਤੇ ਹਾਈਕੋਰਟ ਨੇ ਸੁਣਵਾਈ ਕੀਤੀ ਜਿਸ 'ਚ ਕੇਂਦਰ ਸਰਕਾਰ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਸੀ ਕਿ ਅਜੇ ਤੱਕ ਕੇਂਦਰ ਜਾਂ ਕਿਸੇ ਹੋਰ ਅਥਾਰਟੀ ਨੇ ਫਿਲਮ ਨੂੰ ਰਿਲੀਜ਼ ਕਰਨ ਲਈ ਕੋਈ ਪ੍ਰਮਾਣ ਜਾਰੀ ਨਹੀਂ ਕੀਤਾ ਹੈ। ਜਿਸ ਦੇ ਕਾਰਨ ਇਹ ਫਿਲਮ ਹਰਿਆਣਾ ਅਤੇ ਚੰਡੀਗੜ੍ਹ 'ਚ ਬੈਨ ਰਹੇਗੀ। ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਫਿਲਮ 'ਤੇ ਲੱਗੇ ਬੈਨ ਨੂੰ ਹਟਾਉਣ ਲਈ ਹਾਈਕੋਰਟ 'ਚ ਕੀਤੀ ਗਈ ਅਪੀਲ 'ਤੇ ਸੋਮਵਾਰ ਨੂੰ ਸੁਣਵਾਈ ਹੋ ਸਕਦੀ ਹੈ। ਅਪੀਲ ਕਰਤਾ ਨੇ ਕਿਹਾ ਹੈ ਕਿ ਫਿਲਮ ਨੂੰ ਦੇਖੇ ਬਿਨਾਂ ਕੋਈ ਵੀ ਸਰਕਾਰ ਫਿਲਮ 'ਤੇ ਬੈਨ ਨਹੀਂ ਲਗਾ ਸਕਦੀ।
Total Responses : 108