ਚੰਡੀਗੜ੍ਹ, 22 ਫਰਵਰੀ 2020 - ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਦਿੱਤੇ ਬਿਆਨ 'ਤੇ ਵਿਵਾਦ ਛਿੜ ਗਿਆ ਹੈ। । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਡੀਜੀਪੀ ਪੰਜਾਬ ਦੇ ਇਸ ਬਿਆਨ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਮਨਜਿੰਦਰ ਸਿਰਸਾ ਨੇ ਕਿਹਾ ਹੈ ਕਿ "ਡੀਜੀਪੀ ਪੰਜਾਬ ਦਾ ਇਹ ਬਿਆਨ ਕਾਂਗਰਸ ਦੀ ਐਂਟੀ ਸਿੱਖ ਸੋਚ ਨੂੰ ਦਰਸਾਉਂਦਾ ਹੈ।"
ਜ਼ਿਕਰਯੋਗ ਹੈ ਕਿ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਇੰਡੀਅਨ ਐਕਸਪ੍ਰੈੱਸ ਨੂੰ ਕਰਤਾਰਪੁਰ ਲਾਂਘੇ ਬਾਰੇ ਪਾਸਪੋਰਟ ਨਿਯਮਾਂ ਸਬੰਧੀ ਪੁੱਛੇ ਸਵਾਲ 'ਤੇ ਇਹ ਬਿਆਨ ਦਿੱਤਾ ਸੀ ਕਿ, " ਜੇ ਕਿਸੇ ਨੂੰ ਕਰਾਤਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸਵੇਰ ਭੇਜਿਆ ਜਾਵੇ ਤਾਂ ਉਹ ਸ਼ਾਮ ਤੱਕ ਅੱਤਵਾਦੀ ਬਣ ਕੇ ਆਵੇਗਾ।: ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਉੱਥੇ ਜਾਂਦਾ ਹੈ ਤਾਂ ਛੇ ਘੰਟੇ ਰੁਕਦਾ ਹੈ ਅਤੇ ਇਹ ਸਮਾਂ ਕਾਫੀ ਹੈ ਕਿਸੇ ਨੂੰ ਵੀ ਫਾਇਰਿੰਗ ਰੇਂਜ ਅਤੇ ਆਈ.ਈ.ਡੀ. ਸਿਖਾਉਣ ਦੇ ਲਈ।