ਹਰਦਮ ਮਾਨ
ਸਰੀ, 22 ਫਰਵਰੀ 2020 - ਕੈਨੇਡਾ ਵਿਚ ਪੰਜਾਬੀ ਥੀਏਟਰ ਨੂੰ ਪ੍ਰਫੁੱਲਤ ਕਰ ਰਹੀ ਗੁਰਦੀਪ ਆਰਟ ਅਕੈਡਮੀ” ਸਰੀ ਵੱਲੋਂ 1, ਮਾਰਚ 2020 ਦਿਨ ਐਤਵਾਰ ਨੂੰ ਸ਼ਾਮ 6 ਵਜੇ ਬੈਲ ਪ੍ਰਫਾਰਮਿੰਗ ਆਰਟ ਸੈਂਟਰ, ਸਰੀ ਵਿਖੇ “ਪੀਟਰ ਕਨੇਡੀਅਨ” ਨਾਟਕ ਦਾ ਸਟੇਜ ਸ਼ੋਅ ਕੀਤਾ ਜਾ ਰਿਹਾ ਹੈ।
ਅਕੈਡਮੀ ਦੇ ਸੰਚਾਲਕ ਅਤੇ ਇਸ ਨਾਟਕ ਦੇ ਡਾਇਰੈਕਟਰ ਗੁਰਦੀਪ ਭੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਨਾਟਕ ਦੀ ਕਹਾਣੀ ਪੰਜਾਬ ਨਾਲ ਸਬੰਧਤ ਹੈ। ਇਸ ਵਿਚ ਹਾਸ ਰਸ ਦੇ ਨਾਲ ਨਾਲ ਗੰਭੀਰ ਮੁੱਦਿਆਂ ਨੂੰ ਵੀ ਛੋਹਿਆ ਗਿਆ। ਰਾਜਵੰਤ ਕੌਰ ਮਾਨ ਦੁਆਰਾ ਲਿਖੇ ਇਸ ਨਾਟਕ ਦੇ ਡਾਇਲਾਗ ਬਲਦੇਵ ਸਿੰਘ ਗਿੱਲ ਨੇ ਲਿਖੇ ਹਨ। ਉਨ੍ਹਾਂ ਇਸ ਨਾਟਕ ਨੂੰ ਮਾਨਣ ਲਈ ਪੰਜਾਬੀ ਪਿਆਰਿਆਂ ਨੂੰ ਪਰਿਵਾਰਾਂ ਸਮੇਤ ਆਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਗੁਰਦੀਪ ਭੁੱਲਰ ਨਾਲ਼ ਫੋਨ ਨੰਬਰ 604 338-6046 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com