ਅਹਿਮਦਾਬਾਦ, 23 ਫਰਵਰੀ - ਗੁਜਰਾਤ ਦੇ ਵਡੌਦਰਾ 'ਚ ਪੈਂਦੇ ਰਾਨੂ-ਮਾਹੂਵਡ ਰੋਡ 'ਤੇ ਇੱਕ ਟਰੱਕ ਅਤੇ ਟੈਂਪੂ ਟਰੈਵਲ ਦੀ ਟੱਕਰ ਵਿਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਹਿਸੀਲ 'ਚ ਰਣੂ ਅਤੇ ਮਹੂਵੜ ਦੇ ਵਿਚਕਾਰ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਟੈਂਪੂ ਟਰੈਵਲਰ 'ਚ ਸਵਾਰ ਹੋ ਕੇ ਬਰਾਤੀ ਵਿਆਹ 'ਚ ਸ਼ਾਮਿਲ ਹੋਣ ਲਈ ਜਾ ਰਹੇ ਹਨ ਪਰ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਹਿਸੀਲ 'ਚ ਰਣੂ ਅਤੇ ਮਹੂਵੜ ਦੇ ਕੋਲ ਬਰਾਤੀਆਂ ਦੇ ਟੈਂਪੂ ਤੇ ਟਰੱਕ ਦੀ ਟੱਕਰ ਹੋ ਗਈ ਜਿਸ 'ਚ 11 ਲੋਕਾਂ ਦੀ ਮੌਤ ਹੋ ਗਈ।