14 ਵਿਦਿਆਰਥੀਆਂ ਨੇ ਟਾਪਰ ਬਣਕੇ ਅਤੇ 176 ਵਿਦਿਆਰਥੀਆਂ ਨੇ ਟਾਪ 10 ਵਿਚ ਮੈਰਿਟ ਵਿਚ ਯੂਨੀਵਰਸਿਟੀ ਟਾਪਕ ਬਣਕੇ ਨਵਾਂ ਰਿਕਾਰਡ ਬਣਾਇਆਂ
ਮੁਹਾਲੀ, 23 ਫਰਵਰੀ 2020: ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀਆਂ ਮੈਰਿਟ ਪੁਜ਼ੀਸ਼ਨਾਂ ਤੇ ਪਹਿਲੀਆਂ ਪੁਜ਼ੀਸ਼ਨਾਂ ਤੇ ਕਾਬਜ਼ ਰਹਿਣ ਦੇ ਰਿਕਾਰਡ ਨੂੰ ਲਗਾਤਾਰ ਬਰਕਰਾਰ ਰੱਖਿਆਂ ਹੈ। ਜ਼ਿਕਰਯੋਗ ਹੈ ਕਿ ਸਿਰਫ਼ ਸੱਤ ਸਾਲ ਪਹਿਲਾਂ ਹੋਂਦ ਵਿਚ ਆਏ ਸੀ ਜੀ ਸੀ ਝੰਜੇੜੀ ਕੈਂਪਸ ਦੇ ਵਿਦਿਆਰਥੀਆ ਪਹਿਲੇ ਸਮੈਸਟਰ ਤੋਂ ਹੀ ਲਗਾਤਾਰ ਮੈਰਿਟ ਵਿਚ ਪਹਿਲੀਆਂ ਪੁਜ਼ੀਸ਼ਨਾਂ ਤੇ ਕਾਬਜ਼ ਹੁੰਦੇ ਰਹੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਸੱਤ ਸਾਲ ਤੋਂ ਬਾ ਦਸਤੂਰ ਜਾਰੀ ਹੈ।
ਇਸ ਵਾਰ ਵੀ 14 ਵਿਦਿਆਰਥੀਆਂ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ ਜਦ ਕਿ 176 ਹੋਰ ਦੂਜੀ ਤੋਂ ਦਸਵੀਂ ਪੁਜ਼ੀਸ਼ਨਾਂ ਰਹੇ ਹਨ। ਇਸ ਤਰਾਂ ਝੰਜੇੜੀ ਕੈਂਪਸ ਦੇ ਵਿਦਿਆਰਥੀ ਨਵੰਬਰ 2018 ਦੀਆਂ ਮੈਰਿਟ ਲਿਸਟਾਂ ਅਤੇ ਅਪ੍ਰੈਲ 2019 ਦੀਆਂ ਆਈ ਕੇ ਜੀ ਪੀ ਟੀ ਯੂ, ਜਲੰਧਰ ਦੀਆਂ ਪ੍ਰੀਖਿਆਵਾਂ ਵਿਚ ਕੁੱਲ 190 ਪੁਜ਼ੀਸ਼ਨਾਂ ਹਾਸਲ ਕਰਕੇ ਆਪਣੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੀ ਟੀ ਯੂ ਕੋਲ ਮੈਰਿਟ ਲਿਸਟਸ ਲਿਆਉਣ ਦੀ ਪ੍ਰਣਾਲੀ ਹੈ ਜਿਸ ਵਿਚ ਸਾਰੇ ਕੋਰਸਾਂ ਵਿਚ ਹਰੇਕ ਕਲਾਸ ਵਿਚ ਪਹਿਲੇ ਦਸ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਵਿਚ ਰੱਖਿਆਂ ਜਾਂਦਾ ਹੈ। ਯਾਨੀ ਸਭ ਕੋਰਸਾਂ ਵਿਚ ਪਹਿਲੀ ਪੁਜ਼ੀਸ਼ਨ ਤੇ ਰਹਿਣ ਵਾਲਾ ਵਿਦਿਆਰਥੀ ਮੈਰਿਟ ਵਿਚ ਟਾਪਰ ਹੁੰਦਾ ਹੈ। ਇਸ ਤਰਾਂ ਇਸ ਸਾਲ ਝੰਜੇੜੀ ਕੈਂਪਸ ਦੇ 14 ਵਿਦਿਆਰਥੀ ਦੋਹਾਂ ਸਮੈਸਟਰਾਂ ਵਿਚ ਟਾਪਰ ਰਹੇ ਹਨ। ਜਦ ਕਿ ਦੂਜੇ 176 ਵਿਦਿਆਰਥੀ ਵੀ ਪਹਿਲੀਆਂ 10 ਪੁਜ਼ੀਸ਼ਨਾਂ ਤੇ ਰਹਿ ਕੇ ਮੈਰਿਟ ਵਿਚ ਆਏ ਹਨ, ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਹੈ।
ਆਈ ਕੇ ਗੁਜਰਾਲ ਪੀ ਟੀ ਯੂ ਵਿਚ ਪਹਿਲੇ 14 ਟਾਪਰ ਰਮਨਪ੍ਰੀਤ ਕੌਰ (ਬੀ.ਐਸ.ਸੀ ਐਫ.ਟੀ) ਸ਼ੁਭਮ (ਬੀ.ਐਸ.ਸੀ ਐਫ.ਟੀ), ਯੋਗ ਪ੍ਰਤਾਪ (ਬੀ.ਟੈੱਕ ਐਮ.ਈ.), ਆਕਾਕਸ਼ਾ ਇਲਿਆਸ (ਬੀ.ਟੈੱਕ ਸਿਵਲ), ਸ਼ਿਵਮ (ਬੀ.ਐੱਸ.ਸੀ. ਐਗਰੋ), ਤ੍ਰਿਪਤ ਸਿੰਘ (ਬੀ.ਐੱਸ.ਸੀ.ਐਫ.ਟੀ), ਵਿਸ਼ਾਲੀ ਸ਼ਰਮਾ (ਬੀ ਐੱਸ ਸੀ ਐਫ ਟੀ), ਫਰਕੰਦਾ (ਬੀ. ਐਸ.ਸੀ ਐਗਰੀ), ਲਵਲੀਨ ਕੌਰ (ਬੀ. ਐਸ.ਸੀ ਐਗਰੀ), ਨੇਹਾ ਸ਼ਰਮਾ (ਬੀ.ਐੱਸ.ਸੀ. ਐਗਰੀ), ਪ੍ਰਭਜੋਤ ਕੌਰ (ਬੀ.ਐੱਸ.ਸੀ. ਐਗਰੀ),ਰੀਆ ਰਾਣਾ (ਬੀ.ਐੱਸ.ਸੀ. ਐਗਰੀ) ਅਤੇ ਸੰਦੀਪ ਕੌਰ (ਬੀ.ਐੱਸ.ਸੀ. ਐਗਰੀ) ਹਨ। ਇਸ ਤਰਾਂ ਇਨ੍ਹਾਂ 190 ਪ੍ਰਾਪਤੀਆਂ ਦਾ ਸਭ ਤੋਂ ਪ੍ਰਭਾਵਸ਼ਾਲੀ ਹਿੱਸਾ ਇਹ ਹੈ ਕਿ ਇਹ ਹੋਣਹਾਰ ਵਿਦਿਆਰਥੀ ਇਕ ਜਾਂ ਦੋ ਕੋਰਸਾਂ ਨਾਲ ਸਬੰਧਿਤ ਨਹੀਂ ਹਨ ਬਲਕਿ ਸਿਵਲ ਇੰਜੀਨੀਅਰਿੰਗ 19, ਮਕੈਨੀਕਲ 17, ਈ.ਸੀ.ਈ 8, ਸੀ.ਐੱਸ.ਈ 2, ਬੀ.ਐੱਸ.ਸੀ ਦੇ ਸੀ.ਜੀ.ਸੀ ਝੰਜੇੜੀ ਵਿਚ ਪੜ੍ਹਾਏ ਸਾਰੇ ਕੋਰਸਾਂ ਵਿਚੋਂ ਹਨ. ਆਨਰਜ਼. ਐਗਰੀਕਲਚਰ 40, ਬੀ.ਐੱਸ.ਸੀ ਫ਼ੈਸ਼ਨ ਟੈਕਨੌਲੋਜੀ 52, ਬੀ.ਬੀ.ਏ 5, ਬੀ.ਬੀ.ਏ ਸਿਮ 4, ਬੀ.ਕਾਮ (ਆਨਰਜ਼) 27, ਐੱਮ.ਬੀ.ਏ 4 ਅਤੇ ਬੀ ਸੀ ਏ 12 ਵਿਦਿਆਰਥੀ ਹਨ। ਇਸ ਤਰਾਂ ਇਹ ਵੀ ਸ਼ਾਇਦ ਰਿਕਾਰਡ ਹੀ ਹੋਵੇਗਾ ਕਿ ਕਿਸੇ ਕਾਲਜ ਨੇ ਆਪਣੇ ਸ਼ੁਰੂਆਤੀ ਸਾਲਾਂ ਵਿਚ ਹੀ ਯੂਨੀਵਰਸਿਟੀ ਦੀਆਂ ਮੈਰਿਟ ਸੀਟਾਂ ਤੇ ਲਗਾਤਾਰ ਕਬਜ਼ਾ ਰਿਹਾ ਹੋਵੇ ।
ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆਂ ਕਿ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ, ਐਕਸਟਰਾ ਕਲਾਸਾਂ, ਵਿਦਿਆਰਥੀ ਦੀ ਜ਼ਰੂਰਤ ਅਤੇ ਮੰਗ ਅਨੁਸਾਰ ਸਪੈਸ਼ਲ ਕਲਾਸਾਂ ਹੀ ਵਿਦਿਆਰਥੀਆਂ ਦੀ ਇਸ ਉਪਲਬਧੀ ਦਾ ਮੁੱਖ ਸ੍ਰੋਤ ਹਨ। ਉਨ੍ਹਾਂ ਘੋਸ਼ਣਾ ਕਰਦੇ ਹੋਏ ਕਿਹਾ ਕਿ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਲੈਪਟਾਪ ਦਿਤੇ ਜਾਣਗੇ ਜਦ ਕਿ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਇਨਾਮ ਦਿਤੇ ਜਾਣਗੇ।
ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਅਨੁਸਾਰ ਵੱਡੀ ਬਹੁਤਾਤ ਵਿਚ ਵਿਦਿਆਰਥੀਆਂ ਦੇ 90% ਤੋਂ ਉੱਪਰ ਨੰਬਰ ਆਏ ਹਨ ਜੋ ਕਿ ਕਿਸੇ ਵੀ ਕਾਲਜ ਦੇ ਸ਼ੁਰੂਆਤ ਦੇ ਸਾਲਾਂ ਵਿਚ ਦਿਤੇ ਜਾਣ ਵਾਲੇ ਨਤੀਜਿਆਂ ਤੋਂ ਕਿਤੇ ਵੱਧ ਹਨ।ਇਸ ਖ਼ੁਸ਼ੀ ਦੇ ਮੌਕੇ ਤੇ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਲੱਡੂ ਵੀ ਵੰਡੇ