27.50 ਲੱਖ ਰੁਪਏ ਸ੍ਰ. ਬਲਬੀਰ ਸਿੰਘ ਸਿੱਧੂ ਤੇ 10 ਲੱਖ ਰੁਪਏ ਸ੍ਰੀ ਆਨੰਦਪੁਰ ਸਹਿਬ ਤੋਂ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਵੱਲੋਂ ਯੋਗਦਾਨ
ਪੇਂਡੂ ਖੇਤਰ ਵੀ ਸ਼ਹਿਰਾਂ ਦੇ ਬਰਾਬਰ ਹੀ ਕੀਤੇ ਜਾਣਗੇ ਵਿਕਸਿਤ: ਬਲਬੀਰ ਸਿੰਘ ਸਿੱਧੂ
ਐਸਏਐਸ ਨਗਰ, 23 ਫਰਵਰੀ 2020: “ਸ਼ਹਿਰਾਂ ਦੇ ਬਰਾਬਰ ਪੇਂਡੂ ਖੇਤਰਾਂ ਦਾ ਸਰਬਪੱਖੀ ਵਿਕਾਸ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ ਕਿਉਂਕਿ ਵਿਕਾਸ ਸੂਚਕ ਅੰਕ ਵਿਚ ਉਨ•ਾਂ ਦੀ ਖੁਸ਼ਹਾਲੀ ਪੰਜਾਬ ਦੀ ਤਰੱਕੀ ਨਾਲ ਸਿੱਧੇ ਤੌਰ 'ਤੇ ਜੁੜੀ ਹੋਈ ਹੈ।” ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ, ਕਿਰਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਪ੍ਰਦੂਸ਼ਿਤ ਪਾਣੀ ਦੀ ਨਿਕਾਸੀ ਲਈ ਜੁਝਾਰ ਨਗਰ ਦੀ ਪਿੰਡ ਦੀ ਪੰਚਾਇਤ ਨੂੰ 37.50 ਲੱਖ ਰੁਪਏ ਰੁਪਏ ਦੇ ਚੈੱਕ ਸੌਂਪਦਿਆਂ ਕੀਤਾ।
ਇਸ ਮੌਕੇ ਸ੍ਰੀ ਸਿੱਧੂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਮਕਸਦ ਸਵੱਛਤਾ ਨੂੰ ਯਕੀਨੀ ਬਣਾਉਣਾ ਤੇ ਰਾਜ ਦੇ ਲੋਕਾਂ ਦੀ ਮਜਬੂਤ ਸਿਹਤ ਨੂੰ ਪ੍ਰਫੁੱਲਿਤ ਕਰਨਾ ਹੈ ਜੋ ਮਿਸ਼ਨ ਤੰਦਰੁਸਤ ਪੰਜਾਬ ਦਾ ਇੱਕ ਮੁੱਖ ਮੰਤਵ ਹੈ।
37.50 ਲੱਖ ਰੁਪਏ ਦੀ ਕੁੱਲ ਰਕਮ ਵਿੱਚੋਂ ਬਲਬੀਰ ਸਿੰਘ ਸਿੱਧੂ ਨੇ 27.50 ਲੱਖ ਦੀ ਰਕਮ ਦਿੱਤੀ ਹੈ, ਜਦੋਂਕਿ ਬਾਕੀ ਦੀ ਰਕਮ ਵਜੋਂ ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਦਾ 10 ਲੱਖ ਰੁਪਏ ਦਾ ਯੋਗਦਾਨ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਤਰੀ ਦੇ ਸਿਆਸੀ ਸਕੱਤਰ- ਸ੍ਰੀ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਜੁਝਾਰ ਨਗਰ ਦੇ ਸਰਪੰਚ ਗੁਰਪ੍ਰੀਤ ਸਿੰਘ ਢੀਂਡਸਾ, ਵਿਜੇ ਲਕਸ਼ਮੀ, ਬਿਮਲਾ ਦੇਵੀ, ਨਾਰੋ ਦੇਵੀ, ਗੁਰਵਿੰਦਰ ਕੌਰ, ਸੁਖਵਿੰਦਰ ਕੌਰ, ਮਨਿੰਦਰ ਸਿੰਘ ਸ਼ਾਮਲ ਸਨ। ਮੰਨਾ, ਜੋਗਿੰਦਰ ਸਿੰਘ, ਦਰਸ਼ਨ ਸਿੰਘ (ਸਾਰੇ ਪੰਚ), ਅਮਰਜੀਤ ਸਿੰਘ ਮੋਨੀ, ਲੈਂਡ ਮਾਰਟਗੇਜ ਬੈਂਕ ਖਰੜ ਦੇ ਚੇਅਰਮੈਨ ਧਰਮ ਸਿੰਘ ਸੈਣੀ, ਪਰਮਿੰਦਰ ਸਿੰਘ, ਸਲਮਾਨ ਖਾਨ, ਪਵਨ ਵਿਜ ਅਤੇ ਜਸਬੀਰ ਸਿੰਘ ਸ਼ਾਮਲ ਸਨ।