← ਪਿਛੇ ਪਰਤੋ
ਕਾਨਪੁਰ, 23 ਫਰਵਰੀ 2020 - ਪੰਜਾਬ ਹੈਂਡਬਾਲ ਪੁਰਸ਼ਾਂ ਦੀ ਟੀਮ ਨੇ ਭਾਰਤੀ ਰੇਲਵੇ ਦੀ ਟੀਮ ਨੂੰ ਹਰਾ ਕੇ 48 ਵੀਂ ਸੀਨੀਅਰ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਲਿਆ ਹੈ। ਇਹ 48 ਵੀਂ ਸੀਨੀਅਰ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ 18 ਤੋਂ 23 ਫਰਵਰੀ ਤੱਕ ਕਾਨਪੁਰ (ਯੂ.ਪੀ.) ਵਿਖੇ ਖੇਡੀ ਗਈ ਸੀ। ਜਿਸ ਤੋਂ ਬਾਅਦ ਜੇਤੂ ਟੀਮ ਨੂੰ ਐਚਐਫਆਈ ਦੇ ਪ੍ਰਧਾਨ ਡਾ. ਐਮ ਰਾਮਸੂਬਰਮਨੀ ਆਈਪੀਐਸ ਅਤੇ ਡਾ ਅਨੰਦੇਸ਼ਵਰ ਪਾਂਡੇ ਸੈਕਟਰੀ ਜਨਰਲ ਐੱਚ.ਐੱਫ.ਆਈ. ਵੱਲੋਂ ਜੇਤੂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
Total Responses : 257