ਬਠਿੰਡਾ ਦੇ ਸਨੀ ਹਿੰਦੁਸਤਾਨੀ ਨੇ ਜਿੱਤਿਆ ਇੰਡੀਆ ਆਈਡਲ 11
ਮੁੰਬਈ, 24 ਫਰਵਰੀ, 2020 : ਬਠਿੰਡਾ ਦੇ ਸਨੀ ਹਿੰਦੋਸਤਾਨੀ ਨੇ ਇੰਡੀਅਨ ਆਈਡਲ 11 ਜਿੱਤ ਲਿਆ ਹੈ ਜਿਸ ਵਿਚ ਉਸਨੂੰ 25 ਲੱਖ ਰੁਪਏ ਇਨਾਮੀ ਰਾਸ਼ੀ ਦੇ ਨਾਲ ਨਾਲ ਇਕ ਕਾਰ ਅਤੇ ਟੀ ਸੀਰੀਜ਼ ਦੇ ਨਾਲ ਗਾਣ ਦਾ ਇਕ ਕਾਂਟਰੈਕਟ ਮਿਲਿਆ ਹੈ।
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਰੀਐਲਟੀ ਸ਼ੋਅ ਦਾ ਗਰੈਂਡ ਫਿਨਾਲੇ ਐਤਵਾਰ ਨੂੰ ਸੰਪੰਨ ਹੋਇਆ ਜਿਸ ਵਿਚ ਸਨੀ ਹਿੰਦੋਸਤਾਨੀ ਦਾ ਮੁਕਾਬਲਾ ਚਾਰ ਹੋਰ ਫਾਈਨਲਿਸਟ ਨਾਲ ਸੀ। ਇਹਨਾਂ ਵਿਚ ਰੋਹਿਤ ਰੌਤ, ਅਦਰੀਜ਼ ਗੋਸ਼, ਅਨਕੋਨਾ ਮੁਖਰਜੀ ਤੇ ਰਿਦਮ ਕਲਿਆਣ ਸ਼ਾਮਲ ਸਨ।
ਇਸ ਜਿੱਤ ਤੋਂ ਬਾਗੋ ਬਾਗ ਹੋਏ ਸਨੀ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਪਹਿਲਾਂ ਰਾਉਂਡ ਵੀ ਜਿੱਤ ਸਕਾਂਗਾ। ਮੈਂ ਬਹੁਤ ਲੰਬਾ ਪੈਂਡਾ ਤੈਅ ਕੀਤਾ ਹੈ ਤੇ ਯਕੀਨ ਨਹੀਂ ਹੋ ਰਿਹਾ ਕਿ ਸਫਰ ਕਿਵੇਂ ਸ਼ੁਰੂ ਹੋਇਆ। ਇੰਨੇ ਵੱਡੇ ਪਲੈਟਫਾਰਮ 'ਤੇ ਗਾਣ ਦਾ ਮੌਕਾ ਮਿਲਣਾ ਵੀ ਵੱਡੀ ਗੱਲ ਹੈ ਤੇ ਮੁਕਾਬਲਾ ਜਿੱਤਣਾ ਇਕ ਸੁਫਨੇ ਵਾਂਗ ਹੈ।
ਫਿਨਾਲੇ ਦੌਰਾਨ ਨੇਹਾ ਕੱਕੜ, ਵਿਸ਼ਾਲ ਦਦਲਾਨੀ ਤੇ ਹਿਮੇਸ਼ ਰੇਸ਼ਮੀਆ ਨੇ ਵਧੀਆ ਪੇਸ਼ਕਾਰੀ ਦਿੱਤੀ। ਇਸ ਦੌਰਾਨ ਆਯੂਸ਼ਮਾਨ ਖੁਰਾਣਾ, ਜਿਤੇਂਦਰ ਕੁਮਾਰ, ਨੀਨਾ ਗੁਪਤਾ, ਗਜਰਾਜ ਰਾਓ, ਅਨੂਪ ਸੋਨੀ, ਟੋਨੀ ਤੇ ਸੋਨੂੰ ਕੱਕੜ ਵੀ ਹਾਜ਼ਰ ਸਨ।