ਲੁਧਿਆਣਾ: 24 ਫਰਵਰੀ 2020 - ਸਾਹਿਤ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਕਾਰਜਸ਼ੀਲ ਸੰਸਥਾ ਅਦਾਰਾ ਸ਼ਬਦਜੋਤ ਵੱਲੋਂ ਸਾਲਾਨਾ ਸਮਾਗਮ ਕਵਿਤਾ ਕੁੰਭ 5 ਪੰਜਾਬੀ ਭਵਨ ਦੇ ਸੈਮੀਨਾਰ ਹਾਲ 'ਚ ਕਰਵਾਇਆ ਗਿਆ । ਸਮਾਗਮ ਦੀ ਸ਼ੁਰੂਆਤ ਅਦਾਰਾ ਸ਼ਬਦਜੋਤ ਦੇ ਪ੍ਰਬੰਧਕ ਸ੍ਰੀ ਪ੍ਰਭਜੋਤ 'ਸੋਹੀ' ਨੇ ਆਏ ਹੋਏ ਕਵੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖ ਕੇ ਕੀਤੀ ।
ਸਾਹਿਤ ਅਕਾਦਮੀ ਦੇ ਪ੍ਰਧਾਨ ਸ੍ਰੀ ਰਵਿੰਦਰ ਭੱਠਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸੁਰਿੰਦਰ ਰਾਮਪੁਰੀ, ਡਾ: ਨਿਰਮਲ ਜੌੜਾ ਡਾਇਰੈਕਟਰ, ਯੁਵਕ ਭਲਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰਚਰਨ ਕੋਰ ਕੋਚਰ, ਡਾ: ਗੁਲਜ਼ਾਰ ਪੰਧੇਰ, ਡਾ: ਨੀਤੂ ਅਰੋੜਾ, ਸੁਰਿੰਦਰ ਕੈਲੇ ਸੀਨੀ: ਮੀਤ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ, ਪ੍ਰੋ: ਮੁਹੰਮਦ ਰਫ਼ੀ, ਰਵੀਦੀਪ ਰਵਿੰਦਰ, ਪ੍ਰਭਜੋਤ ਸੋਹੀ ਅਤੇ ਮੀਤ ਅਨਮੋਲ ਨੇ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ।
ਇਸ ਵਾਰ ਅਦਾਰਾ ਸ਼ਬਦਜੋਤ ਵੱਲੋਂ ਸ੍ਰੀ ਰਵਿੰਦਰ ਰਵੀ ਜੀ ਦੇ ਸਤਿਕਾਰਯੋਗ ਪਿਤਾ ਜੀ ਦੀ ਯਾਦ ਵਿੱਚ ਸ. ਲਖਵੀਰ ਸਿੰਘ ਜੱਸੀ ਯਾਦਗਾਰੀ ਕਾਵਿ ਰਤਨ ਪੁਰਸਕਾਰ ਸ਼ੁਰੂ ਕੀਤਾ ਗਿਆ । ਪਹਿਲਾ ਸ. ਲਖਵੀਰ ਸਿੰਘ ਜੱਸੀ ਯਤਦਗਾਰੀ ਕਾਵਿ ਰਤਨ ਪੁਰਸਕਾਰ ਉੱਭਰਦੇ ਕਵੀ ਕਰਨਜੀਤ ਕੋਮਲ ਨੂੰ ਉਸਦੀ ਕਾਵਿ ਪੁਸਤਕ 'ਬਰਕਤ' ਲਈ ਦਿੱਤਾ ਗਿਆ ।
ਦਰਸ਼ਨ ਬੁੱਟਰ ਨੇ ਸ਼ਿਰਕਤ ਕਰਨ ਆਏ ਕਵੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਲਗਾਤਾਰ ਅਧਿਐਨ ਹੀ ਸਾਨੂੰ ਵਧੀਆ ਲੇਖਕ ਬਣਾ ਸਕਦਾ ਹੈ । ਉਹਨਾਂ ਅਦਾਰਾ ਸ਼ਬਦਜੋਤ ਵੱਲੋਂ ਕਰਵਾਏ ਜਾਂਦੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ । ਉਪਰੰਤ ਸੱਦੇ ਗਏ 52 ਕਵੀਆਂ ਆਪੋ ਆਪਣੀਆਂ ਰਚਨਾਵਾਂ ਦਾ ਰੰਗ ਬਿਖੇਰਿਆ ਅਤੇ ਭਿੰਨ ਭਿੰਨ ਵਿਸ਼ਿਆਂ ਵਾਲੀਆਂ ਕਵਿਤਾਵਾਂ, ਗੀਤ ਤੇ ਗਜ਼ਲਾਂ ਪੇਸ਼ ਕੀਤੀਆਂ ।
ਇਸ ਕਵਿਤਾ ਕੁੰਭ 'ਚ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਉਰਦੂ ਦੇ ਕਵੀਆਂ ਨੇ ਵੀ ਰੰਗ ਬੰਨਿਆ ।
ਉਪਰੰਤ ਡਾ. ਨੀਤੂ ਅਰੋੜਾ ਜੀ ਨੇ ਸਾਰੇ ਕਵੀਆਂ ਦੀਆਂ ਰਚਨਾਵਾਂ ਦੀ ਬਹੁਤ ਹੀ ਅਰਥ ਭਰਪੂਰ ਸ਼ਬਦਾਂ 'ਚ ਅਰਥ ਭਰਪੂਰ ਸਮੀਖਿਆ ਕੀਤੀ ।
ਇਸ ਮੌਕੇ ਰਾਜਵਿੰਦਰ ਸਮਰਾਲਾ, ਮਨਜਿੰਦਰ ਧਨੋਆ, ਤ੍ਰਿਲੋਚਨ ਲੋਚੀ, ਡਾ: ਗੁਰਇਕਬਾਲ ਸਿੰਘ, ਸਤੀਸ਼ ਗੁਲਾਟੀ, ਰਜਿੰਦਰ ਰਾਜਨ, ਨੀਲੂ ਬੱਗਾ, ਏਕਤਾ ਪੂਜਾ ਸ਼ਰਮਾ, ਸਿਮਰਨਜੀਤ ਸਿਮਰਾ ਆਦਿ ਪਤਵੰਤੇ ਲੇਖਕ ਮਿੱਤਰ ਸ਼ਾਮਿਲ ਹੋਏ ।